ਭਾਜਪਾ ਸਰਕਾਰ ਨੇ ਕਿਹਾ- ਰਾਹੁਲ ਗਾਂਧੀ ਯਾਤਰਾ ਬੰਦ ਕਰੇ, ਕੋਰੋਨਾ ਬਹੁਤ ਵੱਧ ਰਿਹੈ, ਤਾਂ ਕਾਂਗਰਸ ਨੇ ਵੀ ਕੱਸਿਆ ਤੰਜ਼

ਭਾਜਪਾ ਸਰਕਾਰ ਨੇ ਕਿਹਾ- ਰਾਹੁਲ ਗਾਂਧੀ ਯਾਤਰਾ ਬੰਦ ਕਰੇ, ਕੋਰੋਨਾ ਬਹੁਤ ਵੱਧ ਰਿਹੈ, ਤਾਂ ਕਾਂਗਰਸ ਨੇ ਵੀ ਕੱਸਿਆ ਤੰਜ਼

ਨਵੀਂ ਦਿੱਲੀ (ਵੀਓਪੀ ਬਿਊਰੋ) ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਨੂੰ ਯਾਤਰਾ ਰੋਕਣ ਦੀ ਅਪੀਲ ਕੀਤੀ ਹੈ। ਇਸ ਦੇ ਲਈ ਕੋਰੋਨਾ ਮਹਾਮਾਰੀ ਦੇ ਵਾਧੇ ਦਾ ਹਵਾਲਾ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਹੁਲ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਖ਼ਤਰਾ ਵੱਧ ਰਿਹਾ ਹੈ, ਉੱਥੇ ਸਿਹਤ ਐਮਰਜੈਂਸੀ ਦੀ ਸਥਿਤੀ ਬਣੀ ਹੋਈ ਹੈ। ਦੇਸ਼ ਨੂੰ ਬਚਾਉਣ ਲਈ ਭਾਰਤ ਜੋੜੋ ਯਾਤਰਾ ਰੋਕੋ।

ਸਰਕਾਰ ਦੀ ਅਪੀਲ ‘ਤੇ ਕਾਂਗਰਸ ਨੇ ਕਿਹਾ- ਭਾਰਤ ਜੋੜੋ ਯਾਤਰਾ ਤੋਂ ਮੋਦੀ ਸਰਕਾਰ ਘਬਰਾ ਗਈ ਹੈ। ਕੀ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਚੋਣਾਂ ‘ਚ ਮਾਸਕ ਪਾ ਕੇ ਗਏ ਸਨ? ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਮੋਦੀ ਸਰਕਾਰ ਡਰ ਗਈ ਹੈ।

ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਮੈਂ ਅਜੇ ਤੱਕ ਚਿੱਠੀ ਨਹੀਂ ਦੇਖੀ ਹੈ ਪਰ ਅਜੇ ਤੱਕ ਪ੍ਰੋਟੋਕੋਲ ਨੂੰ ਲੈ ਕੇ ਕੋਈ ਨਿਯਮ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਅਚਾਨਕ ਭਾਰਤ ਜੋੜੋ ਯਾਤਰਾ ‘ਤੇ ਇੰਨਾ ਧਿਆਨ ਕਿਉਂ ਦਿੱਤਾ ਜਾ ਰਿਹਾ ਹੈ।

error: Content is protected !!