Skip to content
Monday, January 20, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
21
ਪੰਜਾਬੀਆਂ ਨੂੰ ‘ਸ਼ਰਾਬੀ’ ਕਹਿਕੇ ਬਦਨਾਮ ਨਾ ਕੀਤਾ ਜਾਵੇ, ਬਲਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀ ਤਰ੍ਹਾਂ ਅਫ਼ੀਮ ਦੀ ਖੇਤੀ ਕਰਨ ਤੇ ਵਪਾਰ ਕਰਨ ਦੀ ਦਿੱਤੀ ਜਾਵੇ ਖੁੱਲ੍ਹ: ਮਾਨ
Latest News
National
Punjab
ਪੰਜਾਬੀਆਂ ਨੂੰ ‘ਸ਼ਰਾਬੀ’ ਕਹਿਕੇ ਬਦਨਾਮ ਨਾ ਕੀਤਾ ਜਾਵੇ, ਬਲਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀ ਤਰ੍ਹਾਂ ਅਫ਼ੀਮ ਦੀ ਖੇਤੀ ਕਰਨ ਤੇ ਵਪਾਰ ਕਰਨ ਦੀ ਦਿੱਤੀ ਜਾਵੇ ਖੁੱਲ੍ਹ: ਮਾਨ
December 21, 2022
editor
ਪੰਜਾਬੀਆਂ ਨੂੰ ‘ਸ਼ਰਾਬੀ’ ਕਹਿਕੇ ਬਦਨਾਮ ਨਾ ਕੀਤਾ ਜਾਵੇ, ਬਲਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀ ਤਰ੍ਹਾਂ ਅਫ਼ੀਮ ਦੀ ਖੇਤੀ ਕਰਨ ਤੇ ਵਪਾਰ ਕਰਨ ਦੀ ਦਿੱਤੀ ਜਾਵੇ ਖੁੱਲ੍ਹ: ਮਾਨ
ਨਵੀਂ ਦਿੱਲੀ, 21 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਅਕਸਰ ਹੀ ਇੰਡੀਆਂ ਦੇ ਹੁਕਮਰਾਨ ਪੰਜਾਬ ਦੇ ਸਰਹੱਦੀ ਸੂਬੇ ਵਿਚ ਵੱਸਣ ਵਾਲੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਣਾਉਟੀ ਬਦਨਾਮਨੁੰਮਾ ਨਾਮ ਦੇ ਕੇ ਸਮੁੱਚੇ ਮੁਲਕ ਵਿਚ ਅਤੇ ਕੌਮਾਂਤਰੀ ਪੱਧਰ ਤੇ ਲੰਮੇ ਸਮੇ ਤੋਂ ਬਦਨਾਮ ਕਰਨ ਅਤੇ ਫਿਰ ਉਨ੍ਹਾਂ ਉਤੇ ਜ਼ਬਰ ਜੁਲਮ ਢਾਹੁਣ ਦੇ ਅਮਲ ਕਰਦੀ ਆਈ ਹੈ । ਜੋ ਕਿ ਹੁਕਮਰਾਨਾਂ ਦੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਸਾਜਿ਼ਸ ਦੀ ਲੜੀ ਦੀ ਕੜੀ ਦਾ ਹਿੱਸਾ ਹੈ । ਜਦੋਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੇ ਮੁਲਕ ਦੀਆਂ ਸਰਹੱਦਾਂ ਉਤੇ ਅਤੇ ਹੋਰ ਖੇਤਰਾਂ ਵਿਚ ਵੱਡਾ ਯੋਗਦਾਨ ਪਾ ਕੇ ਇਸ ਮੁਲਕ ਦੀ ਰੱਖਿਆ ਵੀ ਕਰਦੀ ਆ ਰਹੀ ਹੈ ਅਤੇ ਹਰ ਜੋਖਮ ਭਰੇ ਮੌਤ ਨੂੰ ਮੁਖੋਲਾ ਕਰਨ ਵਾਲੀਆ ਕਾਰਵਾਈਆ ਕਰਕੇ ਇੰਡੀਆ ਤੇ ਪੰਜਾਬ ਸੂਬੇ ਦਾ ਨਾਮ ਕੌਮਾਂਤਰੀ ਪੱਧਰ ਤੇ ਰੋਸਨਾਉਦੀ ਆਈ ਹੈ । ਜੇਕਰ ਹੁਕਮਰਾਨਾਂ ਦੇ ਗੁੰਮਰਾਹਕੁੰਨ ਪ੍ਰਚਾਰ ਅਨੁਸਾਰ ਪੰਜਾਬੀ ਸ਼ਰਾਬੀ ਹਨ, ਫਿਰ ਚੀਨ ਦੀਆਂ ਸਰਹੱਦਾਂ ਉਤੇ ਪੰਜਾਬੀ ਅਤੇ ਸਿੱਖ ਕੌਮ ਬਹਾਦਰਨੁੰਮਾ ਹਰ ਵਾਰ ਫ਼ਤਹਿ ਕਿਵੇ ਪ੍ਰਾਪਤ ਕਰ ਲੈਦੇ ਹਨ ? ਪਰ ਹੁਕਮਰਾਨਾਂ ਵੱਲੋਂ ਉਸ ਬਹਾਦਰ ਅਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਜੋ ‘ਸ਼ਰਾਬੀ’ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸਨੂੰ ਬੰਦ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਪੰਜਾਬ ਵਰਗੇ ਸਰਹੱਦੀ ਸੂਬੇ ਤੇ ਉਸਦੇ ਨਿਵਾਸੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਜਿਵੇ ਮੱਧ ਪ੍ਰਦੇਸ਼ ਵਿਚ ਉਥੋ ਦੇ ਨਿਵਾਸੀਆ ਨੂੰ ਅਫੀਮ ਦੀ ਖੇਤੀ ਕਰਨ ਦੀ ਕਾਨੂੰਨੀ ਖੁੱਲ੍ਹ ਹੈ, ਉਸੇ ਤਰ੍ਹਾਂ ਪੰਜਾਬੀਆਂ ਨੂੰ ਵੀ ਅਫ਼ੀਮ ਦੀ ਖੇਤੀ ਕਰਨ ਦੀ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ ਅਤੇ ਇਥੋ ਦੀਆਂ ਸਰਹੱਦਾਂ ਨੂੰ ਕੌਮਾਂਤਰੀ ਮੰਡੀ ਦੀ ਸੋਚ ਅਧੀਨ ਖੋਲ੍ਹਕੇ ਇਸ ਅਫ਼ੀਮ ਦੇ ਬਾਹਰੀ ਵਪਾਰ ਨੂੰ ਅਤੇ ਹੋਰਨਾਂ ਵਸਤਾਂ ਦੇ ਵਪਾਰ ਨੂੰ ਉਤਸਾਹਿਤ ਕੀਤਾ ਜਾਵੇ । ਅਜਿਹਾ ਕਰਨ ਨਾਲ ਜਿਥੇ ਸਾਡੇ ਬੱਚੇ, ਪਰਿਵਾਰ ਅਫ਼ੀਮ ਦੀ ਖੇਤੀ ਕਰਕੇ ਆਪਣੀ ਫ਼ਸਲ ਨੂੰ ਬਾਹਰਲੇ ਮੁਲਕਾਂ ਵਿਚ ਵੇਚਕੇ ਮਾਲੀ ਤੌਰ ਤੇ ਹੋਰ ਵਧੇਰੇ ਮਜਬੂਤ ਹੋਣਗੇ, ਉਥੇ ਬੇਰੁਜਗਾਰੀ ਦੇ ਮਸਲੇ ਨੂੰ ਕੁਝ ਹੱਲ ਕਰਨ ਲਈ ਵੱਡਾ ਸਹਿਯੋਗ ਮਿਲੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਇੰਡੀਅਨ ਪਾਰਲੀਮੈਟ ਵਿਚ ਆਪਣੇ ਵਿਚਾਰਾਂ ਨੂੰ ਜਾਹਰ ਕਰਦੇ ਹੋਏ ਅਤੇ ਜੋ ਪੰਜਾਬ ਅਤੇ ਹੋਰ ਸੂਬਿਆਂ ਦੇ ਐਮ.ਪੀ. ਪੰਜਾਬੀਆਂ ਨੂੰ ਸ਼ਰਾਬੀ ਕਹਿਣ ਅਤੇ ਪੰਜਾਬੀਆਂ ਨੂੰ ਖਾਮਖਾਹ ਬਦਨਾਮ ਕਰਨ ਦੀ ਗੱਲ ਕਰ ਰਹੇ ਸਨ ਉਨ੍ਹਾਂ ਨੂੰ ਪੰਜਾਬੀਆਂ ਦੇ ਬਿਨ੍ਹਾਂ ਤੇ ਬਾਦਲੀਲ ਢੰਗ ਨਾਲ ਜੁਆਬ ਦਿੰਦੇ ਹੋਏ ਅਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਨੂੰ ਅਫ਼ੀਮ ਦੀ ਖੇਤੀ ਦੀ ਕਾਨੂੰਨੀ ਖੁੱਲ੍ਹ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੀ ਤਕਰੀਰ ਦੌਰਾਨ ਲੋਕ ਸਭਾ ਸਪੀਕਰ ਨੂੰ ਸੁਬੋਧਿਤ ਹੁੰਦੇ ਹੋਏ ਇਹ ਵੀ ਮੰਗ ਕੀਤੀ ਕਿ ਜਿਵੇ ਰਾਜਸਥਾਂਨ, ਮੱਧ ਪ੍ਰਦੇਸ਼ ਆਦਿ ਸੂਬਿਆਂ ਵਿਚ ਉਥੋ ਦੇ ਜਿੰਮੀਦਾਰਾਂ ਨੂੰ ਸਿਵਲ ਸਰਜਨ ਵੱਲੋਂ ਅਫ਼ੀਮ ਵੇਚਣ-ਖਰੀਦਣ ਦੇ ਲਾਈਸੈਸ ਜਾਰੀ ਕੀਤੇ ਜਾਂਦੇ ਹਨ ਉਸੇ ਤਰ੍ਹਾਂ ਦਾ ਪ੍ਰਬੰਧ ਪੰਜਾਬ ਦੇ ਸਿਵਲ ਸਰਜਨਾਂ ਨੂੰ ਹਦਾਇਤ ਕਰਕੇ ਕੀਤਾ ਜਾਵੇ ਤਾਂ ਜੋ ਅਜਿਹੀ ਹੋਣ ਵਾਲੀ ਅਫ਼ੀਮ ਦੀ ਖੇਤੀ ਦੇ ਅੰਦਰੂਨੀ ਵਪਾਰ ਤੇ ਬਾਹਰਲੇ ਮੁਲਕਾਂ ਦੇ ਵਪਾਰ ਨੂੰ ਪ੍ਰਫੁੱਲਿਤ ਕਰਕੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਹੋਰ ਮਜਬੂਤ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਅਫਗਾਨੀਸਤਾਨ, ਕੋਲੰਬੀਆ ਦੇ ਮੁਲਕ ਵਿਚ ਇਸ ਅਫ਼ੀਮ ਦੀ ਖੇਤੀ ਵੱਡੀ ਗਿਣਤੀ ਵਿਚ ਹੁੰਦੀ ਹੈ ਅਤੇ ਉਹ ਮੁਲਕ ਆਪਣੇ ਇਸ ਅਫ਼ੀਮ ਦੇ ਵਪਾਰ ਨੂੰ ਕੌਮਾਂਤਰੀ ਪੱਧਰ ਤੇ ਵਧਾਕੇ ਆਪਣੇ ਮੁਲਕ ਲਈ ਅਸਲਾਂ ਅਤੇ ਹੋਰ ਲੋੜੀਦੀਆਂ ਵਸਤਾਂ ਖਰੀਦਦਾ ਹੈ । ਫਿਰ ਜਦੋਂ ਕੈਨੇਡਾ ਵਰਗੀ ਸਰਕਾਰ ਆਪਣੇ ਨਿਵਾਸੀਆ ਨੂੰ ਭੰਗ ਦੀ ਖੇਤੀ ਕਰਨ ਦੀ ਆਪਣੇ ਨਿਵਾਸੀਆ ਨੂੰ ਖੁੱਲ੍ਹ ਦਿੰਦੀ ਹੈ ਅਤੇ ਉਸਨੂੰ ਵੇਚਣ-ਖਰੀਦਣ ਦੀ ਇਜਾਜਤ ਦਿੰਦੀ ਹੈ ਤਾਂ ਇਸ ਤੋ ਸਪੱਸਟ ਹੈ ਕਿ ਸੰਸਾਰ ਪੱਧਰ ਤੇ ਨਸ਼ੀਲੀਆਂ ਵਸਤਾਂ ਦੇ ਉਤਪਾਦ ਪ੍ਰਤੀ ਹੁਣ ਸੋਚ ਵੱਡੇ ਪੱਧਰ ਤੇ ਤਬਦੀਲ ਹੋ ਰਹੀ ਹੈ । ਅਜਿਹੀ ਖੁੱਲ੍ਹ ਪੰਜਾਬ ਸੂਬੇ ਨੂੰ ਦੇਣ ਵਿਚ ਹੁਕਮਰਾਨਾਂ ਨੂੰ ਕਿਸ ਗੱਲ ਦੀ ਤਕਲੀਫ ਤੇ ਰੁਕਾਵਟ ਹੈ ?
ਉਨ੍ਹਾਂ ਕਿਹਾ ਕਿ ਗੁਜਰਾਤ ਦੀ ਹੁਣੇ ਹੀ ਅਸੈਬਲੀ ਦੀ ਹੋਈ ਚੋਣ ਵਿਚ ਬੀਜੇਪੀ ਦੀ ਹੋਈ ਵੱਡੀ ਜਿੱਤ ਲਈ ਜਿਥੇ ਵਜ਼ੀਰ ਏ ਆਜਮ ਸ੍ਰੀ ਮੋਦੀ ਦੀ ਸਖਸ਼ੀਅਤ ਨੇ ਕੰਮ ਕੀਤਾ ਹੈ, ਉਥੇ ਪੰਜਾਬ ਵਿਚੋਂ ਲੱਖਾਂ ਗੈਲਨਾਂ ਦੇ ਰੂਪ ਵਿਚ ਭੇਜੀ ਗਈ ਸ਼ਰਾਬ ਨੇ ਵੀ ਇਸ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ । ਫਿਰ ਜਦੋ ਪਾਕਿਸਤਾਨ ਵਿਚ ਨਸ਼ੀਲੀਆਂ ਵਸਤਾਂ ਦੇ ਸੇਵਨ ਉਤੇ ਪਾਬੰਦੀ ਹੈ, ਫਿਰ ਪੰਜਾਬ ਦੇ ਸਮੱਗਲਰਾਂ ਵੱਲੋ ਜੋ ਉਥੇ ਵਪਾਰਕ ਸੋਚ ਅਧੀਨ ਸ਼ਰਾਬ ਭੇਜੀ ਜਾਂਦੀ ਹੈ, ਇਹ ਤਾਂ ਉਨ੍ਹਾਂ ਦਾ ਬਹਾਦਰੀ ਵਾਲਾ ਕੰਮ ਹੈ ਜੋ ਦੂਸਰੇ ਮੁਲਕ ਨੂੰ ਅਜਿਹੀ ਡਰੱਗਜ ਸਪਲਾਈ ਕਰਕੇ ਆਪਣੇ ਅਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾ ਰਹੇ ਹਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਤਿਕਾਰਯੋਗ ਸਪੀਕਰ ਅਤੇ ਮੁਲਕ ਦੇ ਹੁਕਮਰਾਨ ਸਰਹੱਦੀ ਸੂਬੇ ਪੰਜਾਬ ਦੇ ਨਿਵਾਸੀਆ ਵੱਲੋ ਖੁੱਲ੍ਹੀ ਫਿਜਾ ਵਿਚ ਖੁੱਲ੍ਹਾ ਸਾਹ ਲੈਣ, ਹਰ ਦੀਨ ਦੁੱਖੀ, ਲੋੜਵੰਦ, ਮਜਲੂਮ ਅਤੇ ਬੇਸਹਾਰਿਆ ਦੀ ਬਾਂਹ ਫੜਨ ਵਾਲੀ ਸੋਚ ਦੇ ਹਾਮੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਅਫ਼ੀਮ ਦੀ ਖੇਤੀ ਕਰਨ ਦੀ ਜਿਥੇ ਖੁੱਲ੍ਹ ਪ੍ਰਦਾਨ ਕਰਨਗੇ, ਉਥੇ ਸਾਡੀਆਂ ਸਰਹੱਦਾਂ ਨੂੰ ਖੋਲ੍ਹਕੇ ਇੰਡੀਆ ਤੇ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਹੋਰ ਚੰਗੇਰਾ ਬਣਾਉਣ ਵਿਚ ਹੁਕਮਰਾਨ ਸੰਜੀਦਗੀ ਨਾਲ ਯੋਗਦਾਨ ਪਾਉਣਗੇ ।
Post navigation
ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, 5 ਵਿਦਿਆਰਥੀਆਂ ਦੀ ਮੌਤ, 20 ਤੋਂ ਜ਼ਿਆਦਾ ਜ਼ਖਮੀ
ਪੀਲੀਭੀਤ ਵਿਖੇ ਹੋਏ ਸਿੱਖਾਂ ਦੇ ਫਰਜ਼ੀ ਮੁਠਭੇੜ ਮਾਮਲੇ ਨੂੰ ਲੈ ਕੇ ਜਾਗੋ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜਿਆ ਪੱਤਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us