ਰਾਜ਼ੀਨਾਮਾ ਕਰਵਾਉਣ ਲਈ ਏਐੱਸਆਈ ਮੰਗ ਰਿਹਾ ਸੀ 5 ਹਜ਼ਾਰ ਰੁਪਏ, ਦੂਜੀ ਕਿਸ਼ਤ ਲੈਣ ਆਇਆ ਕਾਬੂ 

ਰਾਜ਼ੀਨਾਮਾ ਕਰਵਾਉਣ ਲਈ ਏਐੱਸਆਈ ਮੰਗ ਰਿਹਾ ਸੀ 5 ਹਜ਼ਾਰ ਰੁਪਏ, ਦੂਜੀ ਕਿਸ਼ਤ ਲੈਣ ਆਇਆ ਕਾਬੂ

ਫਰੀਦਕੋਟ (ਵੀਓਪੀ ਬਿਊਰੋ) ਸਰਕਾਰੀ ਨੌਕਰੀ ‘ਤੇ ਭਾਰੀ ਰਿਸ਼ਵਤ ਖੋਰੀ ਨੇ ਇਕ ਵਾਰ ਫਿਰ ਤੋਂ ਖਾਕੀ ਵਰਦੀ ਨੂੰ ਦਾਗਦਾਰ ਕੀਤਾ ਹੈ। ਇਸੇ ਤਰ੍ਹਾਂ ਦੇ ਹੀ ਇਕ ਮਾਮਲੇ ਵਿੱਚ ਕੋਟਕਪੂਰਾ ਪੁਲਿਸ ਥਾਣੇ ਵਿੱਚ ਤਾਇਨਾਤ ਇਕ ਏਐੱਸਆਈ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਏਐੱਸਆਈ ਨੂੰ ਸ਼ਿਕਾਇਤਕਰਤਾ ਮੁਨੀਸ਼ ਪਾਠਕ, ਵਾਸੀ ਕੋਟਕਪੂਰਾ ਤੋਂ 3000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।


ਜਾਣਕਾਰੀ ਮੁਤਾਬਕ ਏਐੱਸਆਈ ਹਰਪ੍ਰੀਤ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਮੰਗਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਉਕਤ ਪੁਲਿਸ ਅਧਿਕਾਰੀ ਇੱਕ ਮਾਮਲੇ ‘ਚ ਰਾਜ਼ੀਨਾਮਾ ਕਰਨ ਬਦਲੇ 5000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ | ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਮੁਲਜ਼ਮ ਪੁਲੀਸ ਅਧਿਕਾਰੀ ਨੇ ਉਸ ਤੋਂ ਪਹਿਲੀ ਕਿਸ਼ਤ ਵਜੋਂ 2000 ਰੁਪਏ ਰਿਸ਼ਵਤ ਲਈ ਸੀ। ਸ਼ਿਕਾਇਤਕਰਤਾ ਨੇ ਇਸ ਸਬੰਧ ਵਿਚ ਹੋਈ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕੀਤਾ ਅਤੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ।

ਬਿਓਰੋ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੋਸ਼ੀ ਪੁਲਿਸ ਅਧਿਕਾਰੀ ਨੂੰ 3000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

error: Content is protected !!