8 ਨਾਬਾਲਿਗ ਕੁੜੀਆਂ ਨੇ ਮਾਰ ਦਿੱਤਾ 60 ਸਾਲ ਦਾ ਬਜ਼ੁਰਗ, ਘਟਨਾ ਜਾਣ ਕੇ ਫੜ ਲਵੋਗੇ ਆਪਣਾ ਸਿਰ 

8 ਨਾਬਾਲਿਗ ਕੁੜੀਆਂ ਨੇ ਮਾਰ ਦਿੱਤਾ 60 ਸਾਲ ਦਾ ਬਜ਼ੁਰਗ, ਘਟਨਾ ਜਾਣ ਕੇ ਫੜ ਲਵੋਗੇ ਆਪਣਾ ਸਿਰ

ਵੀਓਪੀ ਬਿਊਰੋ-ਕੈਨੇਡਾ ਦੇ ਟੋਰਾਂਟੋ ‘ਚ ਅੱਠ ਨਾਬਾਲਿਗ ਕੁੜੀਆਂ ‘ਤੇ 59 ਸਾਲਾ ਵਿਅਕਤੀ ਦੇ ਕਤਲ ਦੇ ਦੋਸ਼ ਲਾਏ ਗਏ ਹਨ। ਪੁਲਿਸ ਮੁਤਾਬਕ ਇਹ ਕੁੜੀਆਂ ਸੋਸ਼ਲ ਮੀਡੀਆ ‘ਤੇ ਉਸ ਵਿਅਕਤੀ ਨਾਲ ਜੁੜੀਆਂ ਹੋਈਆਂ ਸਨ। ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਕੁੜੀਆਂ ਨੇ ਐਤਵਾਰ ਸਵੇਰੇ ਸ਼ਹਿਰ ਦੇ ਡਾਊਨਟਾਊਨ ਕੋਰ ਵਿੱਚ ਇੱਕ ਵਿਅਕਤੀ ‘ਤੇ ਹਮਲਾ ਕੀਤਾ ਅਤੇ ਚਾਕੂ ਮਾਰ ਦਿੱਤਾ। ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ ਇਨ੍ਹਾਂ ਅੱਠ ਲੜਕੀਆਂ ਨੂੰ ਘਟਨਾ ਵਾਲੀ ਥਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਲੜਕੀਆਂ ਦੀ ਉਮਰ 13 ਸਾਲ ਹੈ ਜਦਕਿ ਦੋ 16 ਸਾਲ ਅਤੇ ਤਿੰਨ ਲੜਕੀਆਂ 14 ਸਾਲ ਦੀਆਂ ਹਨ। ਟੋਰਾਂਟੋ ਪੁਲਿਸ ਡਿਟੈਕਟਿਵ ਸਕੁਐਡ ਦੇ ਟੈਰੀ ਬ੍ਰਾਊਨ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਇਹ ਜਾਪਦਾ ਹੈ ਕਿ ਕੁੜੀਆਂ ਉਸ ਵਿਅਕਤੀ ਤੋਂ ਸ਼ਰਾਬ ਦੀ ਬੋਤਲ ਲੈਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਬਰਾਊਨ ਨੇ ਐਸੋਸੀਏਟਿਡ ਪ੍ਰੈਸ ਨਾਲ ਇੰਟਰਵਿਊ ਵਿੱਚ ਕਿਹਾ, ‘ਮੈਂ ਲਗਭਗ 35 ਸਾਲਾਂ ਤੋਂ ਪੁਲਿਸਿੰਗ ਵਿੱਚ ਹਾਂ। ਇਹ ਘਟਨਾ ਬਹੁਤ ਖ਼ਤਰਨਾਕ ਅਤੇ ਹੈਰਾਨ ਕਰਨ ਵਾਲੀ ਹੈ। ਜੇਕਰ 16 ਸਾਲ ਤੋਂ ਘੱਟ ਉਮਰ ਦੀਆਂ ਅੱਠ ਕੁੜੀਆਂ ਅਜਿਹੀ ਘਿਨਾਉਣੀ ਹਰਕਤ ਕਰਦੀਆਂ ਹਨ, ਤਾਂ ਸਪੱਸ਼ਟ ਹੈ ਕਿ ਅਸੀਂ ਸਾਰੇ ਮੁਸੀਬਤ ਵਿੱਚ ਹਾਂ।

ਬ੍ਰਾਊਨ ਨੇ ਕਿਹਾ, ‘ਉਹ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨੂੰ ਮਿਲੇ ਸਨ। ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਨ। ਸਾਨੂੰ ਨਹੀਂ ਪਤਾ ਕਿ ਉਹ ਉਸ ਸ਼ਾਮ ਨੂੰ ਕਿਵੇਂ ਅਤੇ ਕਿਉਂ ਮਿਲੇ ਸਨ ਅਤੇ ਉਨ੍ਹਾਂ ਨੇ ਮਿਲਣ ਲਈ ਟੋਰਾਂਟੋ ਨੂੰ ਕਿਉਂ ਚੁਣਿਆ ਸੀ। ਸਾਨੂੰ ਨਹੀਂ ਪਤਾ ਕਿ ਉਹ ਕਿੰਨੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ। ਮੈਂ ਇਸ ਸਮੇਂ ਕੁੜੀਆਂ ਦੇ ਇਸ ਸਮੂਹ ਨੂੰ ਇੱਕ ਗੈਂਗ ਵਜੋਂ ਵੀ ਬਿਆਨ ਨਹੀਂ ਕਰ ਸਕਦਾ। ਅੱਠ ਦੇ ਸਮੂਹ ਵਿੱਚ, ਇਹ ਕੁੜੀਆਂ ਇਹ ਦੇਖਣਾ ਚਾਹੁੰਦੀਆਂ ਸਨ ਕਿ ਇਸ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲ ਸਕਦੀ ਹੈ। ਪੁਲਿਸ ਮੁਤਾਬਕ ਅੱਠ ਕੁੜੀਆਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

error: Content is protected !!