ਸਾਂਝ ਪੁਲਿਸ ਬਿਆਸ ਨੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ

ਸਾਂਝ ਪੁਲਿਸ ਬਿਆਸ ਨੇ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ

ਪਿੰਡ ਬੁੱਢਾ ਥੇਹ ਵਿਖੇ ਲਗਾਏ ਮੁਫਤ ਮੈਡੀਕਲ ਚੈੱਕਅਪ ਕੈਂਪ ਦੌਰਾਨ ਹਾਜਿਰ ਬਿਆਸ ਪੁਲਿਸ, ਸਾਂਝ ਸਟਾਫ, ਚੈੱਕਅਪ ਕਰਵਾਉਂਦੇ ਮਰੀਜ ਅਤੇ ਹੋਰਨਾਂ ਦੀ ਤਸਵੀਰ।

ਬਿਆਸ 23 ਦਸੰਬਰ (ਅਰੁਣ ਕੁਮਾਰ) : ਸਾਂਝ ਪੁਲਿਸ ਬਿਆਸ, ਖਲਚੀਆਂ ਵਲੋਂ ਨਜਦੀਕੀ ਪਿੰਡ ਬੁੱਢਾ ਥੇਹ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣ ਦੀ ਖ਼ਬਰ ਹੈ।

ਣਕਾਰੀ ਸਾਂਝੇ ਕਰਦਿਆਂ ਬਿਆਸ ਸਾਂਝ ਕੇਂਦਰ ਇੰਚਾਰਜ ਏ ਐਸ ਆਈ ਗੁਰਵੇਲ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ (ਆਈ ਪੀ ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਪੀ ਹੈੱਡ ਕੁਆਰਟਰ (ਡੀ ਸੀ ਪੀ ਓ) ਸ਼੍ਰੀਮਤੀ ਜਸਵੰਤ ਕੌਰ ਦੀ ਅਗਵਾਈ ਹੇਠ ਧੰਨ ਧੰਨ ਸ਼ਹੀਦ ਬਾਬਾ ਲੰਗਾਹ ਜੀ ਗੁਰਦੁਆਰਾ ਸਾਹਿਬ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ।ਜਿਸ ਵਿੱਚ ਫੋਰਟਿਸ ਹਸਪਤਾਲ ਅੰਮ੍ਰਿਤਸਰ ਦੇ ਡਾ ਜੋਬਨਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਈ ਟੀਮ ਵਲੋਂ ਮਰੀਜਾਂ ਦੀ ਈ ਸੀ ਜੀ, ਸ਼ੂਗਰ ਟੈਸਟ ਆਦਿ ਹੋਰਨਾਂ ਬਿਮਾਰੀਆਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਥਾਣਾ ਬਿਆਸ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ, ਸਰਕਲ ਇੰਚਾਰਜ ਸਬ ਇੰਸਪੈਕਟਰ ਕੁਲਦੀਪ ਸਿੰਘ, ਏ ਐਸ ਆਈ ਅਮਨਦੀਪ ਸਿੰਘ, ਏ ਐਸ ਆਈ ਹਰਪਾਲ ਸਿੰਘ, ਏ ਐਸ ਆਈ ਸੁਖਦੇਵ ਸਿੰਘ, ਸੀ ਟੀ ਪ੍ਰਭਜੀਤ ਕੌਰ, ਸੀ ਟੀ ਮਨਪ੍ਰੀਤ ਕੌਰ ਆਦਿ ਸਟਾਫ ਤੋ ਇਲਾਵਾ ਹੋਰ ਲੋਕ ਹਾਜਿਰ ਸਨ।

error: Content is protected !!