ਕੜਾਕੇ ਦੀ ਠੰਢ ‘ਚ ਭਿਆਨਕ ਸੜਕ ਹਾਦਸਾ, ਮੋਟਰਸਾਇਕਲ ਸਵਾਰ 3 ਜਣਿਆਂ ਦੀ ਹੋਈ ਦਰਦਨਾਕ ਮੌਤ 

ਕੜਾਕੇ ਦੀ ਠੰਢ ‘ਚ ਭਿਆਨਕ ਸੜਕ ਹਾਦਸਾ, ਮੋਟਰਸਾਇਕਲ ਸਵਾਰ 3 ਜਣਿਆਂ ਦੀ ਹੋਈ ਦਰਦਨਾਕ ਮੌਤ


ਲੁਧਿਆਣਾ (ਵੀਓਪੀ ਬਿਊਰੋ) ਕੜਾਕੇ ਦੀ ਠੰਢ ਵਿਚ ਵਾਹਨ ਚਲਾਉਣਾ ਵੀ ਕਾਫੀ ਮੁਸ਼ਕਲ ਹੈ। ਬੀਤੀ ਰਾਤ ਜਾਂ ਅੱਜ ਤੜਕਸਾਰ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਚੌਕੀਮਾਨ ਨੇੜੇ ਦੋ ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ ਕਾਰਨ 3 ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਪਰ ਇਸ ਦੌਰਾਨ 3 ਜਣਿਆਂ ਦੀ ਮੌਤ ਹੋ ਗਏ ਤੇ 2 ਜਣੇ ਗੰਭੀਰ ਜ਼ਖਮੀ ਹਾਲਤ ਵਿਚ ਹਨ।

ਪਿੰਡ ਵਿਰਕ ਬਾਸੀ ਸਾਜਨ ਪਾਸਵਾਨ ਪੁੱਤਰ ਅਸ਼ੋਕ ਅਤੇ ਉਸ ਦਾ ਸਾਥੀ ਲਛਮਣ ਸਿੰਘ ਪੁੱਤਰ ਹਰੀ ਦਾਸ ਆਪਣੇ ਮੋਟਰਸਾਈਕਲ ਤੇ ਅੱਧੀ ਰਾਤ 12 ਵਜੇ ਦੇ ਕਰੀਬ ਘਰ ਜਾਣ ਲਈ ਰਵਾਨਾ ਹੋਏ। ਜਿਉਂ ਹੀ ਉਹ ਸਿਧਵਾਂ ਖੁਰਦ ਕਾਲਜ ਕੱਟ ਵੇਖੇ ਪਹੁੰਚੇ ਤਾਂ ਸਾਹਮਣੇ ਆ ਰਹੇ ਇਕ ਹੋਰ ਮੋਟਰਸਾਈਕਲ ਸੂਰਜ ਸਿੰਘ ਪੁੱਤਰ ਸਰਬਜੀਤ ਸਿੰਘ ਪਰਗਟ ਸਿੰਘ ਪੁੱਤਰ ਜਸਵੀਰ ਸਿੰਘ ਅਤੇ ਸੁਖਦੀਪ ਸਿੰਘ ਪੁੱਤਰ ਲਖਵੀਰ ਸਿੰਘ ਢਿੱਲੋਂ ਵਾਸੀ ਸਵਾਰ ਸਨ, ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਵਿਚ ਸਾਜਨ ਭਾਸ਼ਾਵਾਂ ਅਤੇ ਲਛਮਣ ਸਿੰਘ ਤੋਂ ਇਲਾਵਾ ਦੂਸਰੇ ਮੋਟਰਸਾਈਕਲ ਸਵਾਰ ਦੋ ਸੂਰਜ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਚੌਕੀ ਚੌਕੀਮਾਨ ਦੇ ਇੰਚਾਰਜ ਰਣਧੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਉਨ੍ਹਾਂ ਜ਼ਖ਼ਮੀ ਸੁਖਦੀਪ ਸਿੰਘ ਜਗਰਾਉਂ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ। ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਕਿ ਤਿੰਨ ਮ੍ਰਿਤਕਾਂ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ, ਪੋਸਟਮਾਰਟਮ ਉਪਰੰਤ ਪਰਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

error: Content is protected !!