ਇਮਰਾਨ ਖਾਨ ਦੀ EX-Wife ਨੇ ਕਰਵਾਇਆ ਆਪਣੇ ਤੋਂ 14 ਸਾਲ ਛੋਟੇ ਮਾਡਲ ਨਾਲ ਵਿਆਹ, ਲੋਕੀ ਕਹਿੰਦੇ  ਪ੍ਰਧਾਨ ਮੰਤਰੀ ਦੀ ਕੁਰਸੀ ਵੀ ਗਈ ਤੇ ਘਰਵਾਲੀ ਵੀ

ਇਮਰਾਨ ਖਾਨ ਦੀ EX-Wife ਨੇ ਕਰਵਾਇਆ ਆਪਣੇ ਤੋਂ 14 ਸਾਲ ਛੋਟੇ ਮਾਡਲ ਨਾਲ ਵਿਆਹ, ਲੋਕੀ ਕਹਿੰਦੇ ਪ੍ਰਧਾਨ ਮੰਤਰੀ ਦੀ ਕੁਰਸੀ ਵੀ ਗਈ ਤੇ ਘਰਵਾਲੀ ਵੀ

ਕਰਾਚੀ (ਵੀਓਪੀ ਬਿਊਰੋ) ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਆਪਣੇ ਤੋਂ 14 ਸਾਲ ਛੋਟੇ ਅਮਰੀਕਾ ਸਥਿਤ ਪਾਕਿਸਤਾਨੀ ਅਦਾਕਾਰ ਅਤੇ ਵਿਅੰਗਕਾਰ ਮਿਰਜ਼ਾ ਬਿਲਾਲ ਨਾਲ ਵਿਆਹ ਕਰ ਲਿਆ ਹੈ। ਬ੍ਰਿਟਿਸ਼-ਪਾਕਿਸਤਾਨੀ ਪੱਤਰਕਾਰ ਰੇਹਮ ਨੇ 2014 ‘ਚ ਖਾਨ ਨਾਲ ਵਿਆਹ ਕੀਤਾ ਸੀ ਅਤੇ 2015 ‘ਚ ਇਹ ਵਿਆਹ ਟੁੱਟ ਗਿਆ ਸੀ। 49 ਸਾਲਾ ਰੇਹਮ ਨੇ ਟਵਿੱਟਰ ‘ਤੇ ਐਲਾਨ ਕੀਤਾ ਕਿ ਉਸ ਨੇ ਅਮਰੀਕੀ ਸ਼ਹਿਰ ਸਿਆਟਲ ‘ਚ ਇਕ ਸਾਦੇ ਸਮਾਰੋਹ ‘ਚ ਬਿਲਾਲ ਨਾਲ ਵਿਆਹ ਕੀਤਾ ਹੈ। ਉਸ ਨੇ ਟਵਿਟਰ ‘ਤੇ ਬਿਲਾਲ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ‘ਚ ਦੋਹਾਂ ਨੂੰ ਹੱਥ ਫੜ ਕੇ ਵਿਆਹ ਦੀਆਂ ਮੁੰਦਰੀਆਂ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਰੇਹਮ ਅਤੇ ਬਿਲਾਲ ਦੋਵਾਂ ਦਾ ਇਹ ਤੀਜਾ ਵਿਆਹ ਹੈ।

ਬਿਲਾਲ ਪਹਿਲਾਂ ਇੱਕ ਮਾਡਲ ਸੀ ਅਤੇ ‘ਦਿ 4 ਮੈਨ ਸ਼ੋਅ’, ‘ਦਿਲ ਪੇ ਮੱਤ ਲੇ ਯਾਰ’ ਅਤੇ ‘ਨੈਸ਼ਨਲ ਏਲੀਅਨ ਬ੍ਰਾਡਕਾਸਟ’ ਵਰਗੇ ਸ਼ੋਅ ਦਾ ਹਿੱਸਾ ਰਹਿ ਚੁੱਕਾ ਹੈ। ਰੇਹਮ ਦਾ ਪਹਿਲਾ ਵਿਆਹ ਇਜਾਜ਼ ਰਹਿਮਾਨ ਨਾਲ ਹੋਇਆ ਸੀ ਜੋ ਇੱਕ ਮਨੋਵਿਗਿਆਨੀ ਸੀ। ਉਨ੍ਹਾਂ ਨੇ 1993 ਵਿੱਚ ਵਿਆਹ ਕੀਤਾ ਅਤੇ 2005 ਵਿੱਚ ਤਲਾਕ ਹੋ ਗਿਆ।

ਉਸ ਨੇ ਦੂਜਾ ਵਿਆਹ ਇਮਰਾਨ ਖਾਨ ਨਾਲ ਕੀਤਾ ਜੋ ਸਿਰਫ 10 ਮਹੀਨੇ ਹੀ ਚੱਲਿਆ। ਉਨ੍ਹਾਂ ਨੇ 2014 ਵਿੱਚ ਵਿਆਹ ਕੀਤਾ ਅਤੇ 2015 ਵਿੱਚ ਵੱਖ ਹੋ ਗਏ। ਖਾਨ ਤੋਂ ਤਲਾਕ ਅਤੇ ਬੁਸ਼ਰਾ ਬੀਬੀ ਨਾਲ ਤੀਜੇ ਵਿਆਹ ਤੋਂ ਬਾਅਦ, ਰੇਹਮ ਨੇ ਸਾਬਕਾ ਕ੍ਰਿਕਟਰ ‘ਤੇ ਬੇਵਫ਼ਾ ਹੋਣ ਦਾ ਦੋਸ਼ ਲਗਾਇਆ।

ਰੇਹਮ ਨੇ ਆਪਣੀ ਆਤਮਕਥਾ ‘ਰੇਹਮ ਖਾਨ’ 2018 ਵਿੱਚ ਪ੍ਰਕਾਸ਼ਿਤ ਕੀਤੀ, ਜੋ ਇਮਰਾਨ ਖਾਨ ਨਾਲ ਉਸਦੇ ਵਿਆਹੁਤਾ ਜੀਵਨ ਦੇ ਆਲੇ ਦੁਆਲੇ ਲਿਖੀ ਗਈ ਹੈ। ਇਸ ‘ਚ ਸਾਬਕਾ ਕ੍ਰਿਕਟਰ ‘ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਗਿਆ ਸੀ।

error: Content is protected !!