ਇੰਨੋਕਿਡਜ਼ (ਸੀ.ਜੇ.ਆਰ) ਵਿੱਚ ਬੱਚਿਆਂ ਨੇ ਵਿਵੇਸੀਅਸ ਵਾਈਬ੍ਰੈਂਸ ਵਿੱਚ ਦਿਖਾਈ ਆਪਣੀ ਪ੍ਰਤਿਭਾ

ਇੰਨੋਕਿਡਜ਼ (ਸੀ.ਜੇ.ਆਰ) ਵਿੱਚ ਬੱਚਿਆਂ ਨੇ ਵਿਵੇਸੀਅਸ ਵਾਈਬ੍ਰੈਂਸ ਵਿੱਚ ਦਿਖਾਈ ਆਪਣੀ ਪ੍ਰਤਿਭਾ

ਇੰਨੋਸੈਂਟ ਹਾਰਟਸ (ਕੈਂਟ-ਜੰਡਿਆਲਾ ਰੋਡ)ਦੇ ਇੰਨੋਕਿਡਜ਼ ਦੇ ਨੰਨੇ-ਮੁੰਨ੍ਹਿਆਂ ਨੇ ਵਿਵੇਸ਼ੀਅਸ ਵਾਈਬ੍ਰੈਂਸ ਪ੍ਰੋਗਰਾਮ ਵਿੱਚ ਆਪਣੀ ਰੰਗਦਾਰ ਪੇਸ਼ਕਾਰੀ ਨਾਲ ਸਭ ਨੂੰ ਮੰਤਰਮੁਗਧ ਕਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ, ਜਿਸ ਨੂੰ ਗ੍ਰੇਡ ਡਿਸਕਵਰ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਮਾਪਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੀ ਭੂਮਿਕਾ ਸ੍ਰੀਮਤੀ ਗੁਰਮੀਤ ਕੌਰ (ਕੋਆਰਡੀਨੇਟਰ ਇੰਨੋਕਿਡਜ਼) ਨੇ ਨਿਭਾਈ। ਭਾਰਤ ਵਿਚ ਮਿਲਣ ਵਾਲੀਆਂ ਸਾਰੀਆਂ ਰੁੱਤਾਂ ‘ਤੇ ਬੱਚਿਆਂ ਦੇ ਡਾਂਸ ਪ੍ਰਦਰਸ਼ਨ ਵਿੱਚ ਭਾਰਤੀ ਸੱਭਿਆਚਾਰ ਦੀ ਝਲਕ ਸਾਫ਼ ਨਜ਼ਰ ਆ ਰਹੀ ਸੀ।ਗਰਮੀਆਂ ਦੇ ਮੌਕੇ ‘ਤੇ ਐਕਸਪਲੋਰਰਜ਼ ਦੇ ਬੱਚਿਆਂ ਵੱਲੋਂ ‘ਸਮਰ-ਸਮਰ-ਸਮਰ, ‘ਵਾਟ ਡੂ ਯੂ ਲਾਈਕ ਟੂ ਸਮਰ’ਡਾਂਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਬਰਸਾਤ ਦੇ ਮੌਸਮ ‘ਤੇ ਡਿਸਕਵਰਜ਼ ਵੱਲੋਂ ਪੇਸ਼ ਕੀਤਾ ਡਾਂਸ ‘ਬਰਸੋ ਰੇ ਮੇਘਾ’ ਨੇ ਸਭ ਨੂੰ ਮੋਹ ਲਿਆ। ਸਕਾਲਰਸ ਵੱਲੋਂ ਪੇਸ਼ ਕੀਤਾ ਗਿਆ ਬਸੰਤੀ ਨਾਚ ‘ਰੁੱਤ ਆ ਗਈ ਰੇ’ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ। ਸਰਦੀਆਂ ਦੇ ਮੌਸਮ ‘ਤੇ ਕਲਾਸ ਦੇ ਡਿਸਕਵਰਜ਼ ਅਤੇ ਸਕਾਲਰਸ ਦੁਆਰਾ ਪੇਸ਼ ਕੀਤੇ ਗਏ ਡਾਂਸ ‘ਸਨੋ-ਸਨੋ’ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ।

ਇੰਨੋਸੈਂਟ ਹਾਰਟਸ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਹਿੱਪ-ਹੋਪ ਡਾਂਸ ਦੀ ਸਭ ਨੇ ਸ਼ਲਾਘਾ ਕੀਤੀ। ਇਸ ਤੋਂ ਬਾਅਦ ਬੱਚਿਆਂ ਵੱਲੋਂ ਵੋਟ ਔਫ ਥੈਂਕਸ ਪੜ੍ਹਿਆ ਗਿਆ। ਸਟੇਜ ਦਾ ਸੰਚਾਲਨ ਛੋਟੇ ਬੱਚਿਆਂ ਨੇ ਕੀਤਾ। ਮੁੱਖ ਮਹਿਮਾਨ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਅਲਕਾ ਅਰੋੜਾ (ਡਿਪਟੀ ਡਾਇਰੈਕਟਰ ਇੰਨੋਕਿਡਜ਼) ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਮੰਤਵ ਬੱਚਿਆਂ ਦੇ ਮਨਾਂ ਵਿੱਚੋਂ ਸਟੇਜੀ ਡਰ ਨੂੰ ਦੂਰ ਕਰਨਾ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਕਿਹਾ ਕਿ ਉਹ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਨ। ਅੰਤ ਵਿੱਚ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

error: Content is protected !!