ਸਰਕਾਰ ਨੇ ਰੇਤਾ-ਬੱਜਰੀ ਦੀ ਢੋਆ-ਢੁਆਈ ਦਾ ਰੇਟ ਕੀਤਾ ਤੈਅ, ਹੁਣ ਮਿਲੇਗਾ ਇੰਨਾ ਸਸਤਾ ਮਟੀਰੀਅਲ, ਨੋਟੀਫਿਕੇਸ਼ਨ ਜਾਰੀ

ਸਰਕਾਰ ਨੇ ਰੇਤਾ-ਬੱਜਰੀ ਦੀ ਢੋਆ-ਢੁਆਈ ਦਾ ਰੇਟ ਕੀਤਾ ਤੈਅ, ਹੁਣ ਮਿਲੇਗਾ ਇੰਨਾ ਸਸਤਾ ਮਟੀਰੀਅਲ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ (ਵੀਓਪੀ ਬਿਊਰੋ) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ ਤੇ ਬੱਜਰੀ ਦੇਣ ਦਾ ਵਾਅਦਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਜਦ ਰਿਕਾਰਡ 92 ਸੀਟਾਂ ਜਿੱਤ ਕੇ ਪੰਜਾਬ ਦੀ ਸੱਤਾ ਹਾਸਲ ਕਰ ਲਈ ਤਾਂ ਸਰਕਾਰ ਬਣਾਉਣ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਇਸ ਵਾਅਦੇ ਨੂੰ ਹੀ ਪੂਰਾ ਕਰਨਾ ਸੀ। ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਸਸਤਾ ਰੇਤਾ-ਬੱਜਰੀ ਕੀਮਤ ਤੈਅ ਕਰ ਦਿੱਤੀ ਗਈ ਹੈ।

ਪੰਜਾਬ ਵਿੱਚ ਸਸਤੀ ਬਿਲਡਿੰਗ ਮਟੀਰੀਅਲ ਦੀ ਢੋਆ-ਢੁਆਈ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਟਰਾਂਸਪੋਰਟਰਾਂ ਤੋਂ 1 ਕਿਲੋਮੀਟਰ ਤੱਕ ਰੇਤਾ-ਬੱਜਰੀ ਅਤੇ ਹੋਰ ਕਿਸਮ ਦੇ ਬਿਲਡਿੰਗ ਮਟੀਰੀਅਲ ਦੀ ਢੋਆ-ਢੁਆਈ ਦਾ ਕਿਰਾਇਆ 68.49 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ। 100 ਕਿਲੋਮੀਟਰ ਦੀ ਦੂਰੀ ਲਈ 467.95 ਰੁਪਏ ਪ੍ਰਤੀ ਟਨ ਅਤੇ ਵੱਖ-ਵੱਖ ਦੂਰੀਆਂ ਲਈ ਦਰਾਂ ਤੈਅ ਕੀਤੀਆਂ ਗਈਆਂ ਹਨ। 200 ਕਿਲੋਮੀਟਰ ਦੀ ਦੂਰੀ ਲਈ ਮਾਲ ਦਾ ਕਿਰਾਇਆ 579.78 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ।

error: Content is protected !!