ਸੰਘਣੀ ਧੰਦ ‘ਚ ਮੋਟਰਸਾਈਕਲ ਪਿੱਛੇ ਟਰਾਲੀ ਲਾ ਕੇ ਜਾ ਰਹੇ ਸੀ ਧਾਰਮਿਕ ਅਸਥਾਨ, ਟਰੱਕ ਨਾਲ ਟੱਕਰ ‘ਚ 3 ਜਣਿਆਂ ਦੀ ਹੋਈ ਮੌਤ 

ਸੰਘਣੀ ਧੰਦ ‘ਚ ਮੋਟਰਸਾਈਕਲ ਪਿੱਛੇ ਟਰਾਲੀ ਲਾ ਕੇ ਜਾ ਰਹੇ ਸੀ ਧਾਰਮਿਕ ਅਸਥਾਨ, ਟਰੱਕ ਨਾਲ ਟੱਕਰ ‘ਚ 3 ਜਣਿਆਂ ਦੀ ਹੋਈ ਮੌਤ

ਹਨੂਮਾਨਗੜ੍ਹ (ਵੀਓਪੀ ਬਿਊਰੋ) ਫਿਰੋਜ਼ਪੁਰ ਇਲਾਕੇ ਦੇ ਸ਼ੇਰਸਿੰਘ ਵਾਲਾ ਤੋਂ ਮੋਟਰਸਾਇਕਲ ਪਿੱਛੇ ਟਰਾਲੀ ਫਿੱਟ ਕਰ ਕੇ ਜੁਗਾੜੂ ਵਾਹਨ ‘ਚ ਸਵਾਰ ਹੋ ਕੇ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਖੇ ਕਿਸੇ ਧਾਰਮਿਕ ਅਸਥਾਨ ਲਈ ਨਿਕਲੇ 7 ਜਣਿਆਂ ਨਾਲ ਅਣਹੋਣੀ ਹੋ ਗਈ ਅਤੇ ਟਰੱਕ ਨਾਲ ਟੱਕਰ ਵਿਚ 3 ਜਣਿਆਂ ਦੀ ਮੌਤ ਹੋ ਗਈ ਤੇ 4 ਜ਼ਖਮੀ ਹੋ ਗਏ।

ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਜ਼ਖਮੀਆਂ ਨੂੰ ਗੰਭੀਰ ਹਾਲਤ ‘ਚ ਜ਼ਿਲਾ ਹਸਪਤਾਲ ਦੇ ਟਰਾਮਾ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਟਾਊਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨੌਰੰਗਦੇਸਰ ਨੇੜੇ ਵਾਪਰਿਆ।

ਸੀਓ ਸਿਟੀ ਰਮੇਸ਼ ਮਾਚਰਾ ਨੇ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਇਲਾਕੇ ਦੇ ਸ਼ੇਰਸਿੰਘ ਵਾਲਾ ਤੋਂ 7 ਵਿਅਕਤੀ ਖੇਤਪਾਲ ਬਾਬਾ ਦੇ ਮੰਦਰ ਵਿੱਚ ਮੱਥਾ ਟੇਕਣ ਆਏ ਸਨ। ਇੱਥੇ ਮੱਥਾ ਟੇਕਣ ਤੋਂ ਬਾਅਦ ਵਾਪਸ ਫਿਰੋਜ਼ਪੁਰ ਜਾ ਰਹੇ ਸਨ। ਸੇਬਾਂ ਦਾ ਭਰਿਆ ਟਰੱਕ ਹਨੂੰਮਾਨਗੜ੍ਹ ਤੋਂ ਰਾਵਤਸਰ ਵੱਲ ਜਾ ਰਿਹਾ ਸੀ। ਨੌਰੰਗਦੇਸਰ ਬੱਸ ਸਟੈਂਡ ਨੇੜੇ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰੱਕ ਵੀ ਪਲਟ ਗਿਆ।

ਸੀਓ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਘਣੀ ਧੁੰਦ ਕਾਰਨ ਦੋਵੇਂ ਡਰਾਈਵਰ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਨਹੀਂ ਦੇਖ ਸਕੇ ਅਤੇ ਟੱਕਰ ਹੋ ਗਈ। ਮਾਚਰਾ ਨੇ ਦੱਸਿਆ ਕਿ ਹਾਦਸੇ ਵਿੱਚ ਗੁਰਚਰਨ ਸਿੰਘ (22) ਪੁੱਤਰ ਕਿਸ਼ੋਰ ਸਿੰਘ, ਗੁਰਵਿੰਦਰ ਸਿੰਘ (23) ਪੁੱਤਰ ਜੋਗਿੰਦਰ ਸਿੰਘ, ਬਿੰਦਰ ਸਿੰਘ (24) ਪੁੱਤਰ ਬਲਕਾਰ ਸਿੰਘ ਦੀ ਮੌਤ ਹੋ ਗਈ, ਜਦਕਿ ਰਤਨ ਸਿੰਘ (32) ਪੁੱਤਰ ਜਗਸਿੰਘ, ਗੁਰਮੀਤ ਸਿੰਘ (24) ਪੁੱਤਰ ਸ. ਜੋਗਿੰਦਰ ਸਿੰਘ, ਜਸਵਿੰਦਰ (19) ਪੁੱਤਰ ਮਨੋਹਰ ਸਿੰਘ ਅਤੇ ਬਲਜਿੰਦਰ (18) ਪੁੱਤਰ ਮਨੋਹਰ ਸਿੰਘ ਜ਼ਖਮੀ ਹੋ ਗਏ।

error: Content is protected !!