ਰਾਹੁਲ ਗਾਂਧੀ ਤੋਂ ਬਾਅਦ ਅਮਿਤ ਸ਼ਾਹ ਵੀ ਪੰਜਾਬ ਆਉਣ ਲਈ ਤਿਆਰ, ਵੋਟਾਂ ਲਈ ਜ਼ੋਰ-ਅਜ਼ਮਾਈਸ਼ ਸ਼ੁਰੂ

ਰਾਹੁਲ ਗਾਂਧੀ ਤੋਂ ਬਾਅਦ ਅਮਿਤ ਸ਼ਾਹ ਵੀ ਪੰਜਾਬ ਆਉਣ ਲਈ ਤਿਆਰ, ਵੋਟਾਂ ਲਈ ਜ਼ੋਰ-ਅਜ਼ਮਾਈਸ਼ ਸ਼ੁਰੂ

ਚੰਡੀਗੜ੍ਹ (ਵੀਓਪੀ ਬਿਊਰੋ) 10 ਜਨਵਰੀ ਨੂੰ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਯਾਤਰਾ ਸ਼ੁਰੂ ਹੋਵੇਗੀ, ਜੋ ਕਿ 9-10 ਦਿਨ ਕਰੀਬ ਪੰਜਾਬ ਵਿੱਚ ਰਹੇਗੀ। ਇਸ ਦੌਰਾਨ ਰਾਹੁਲ ਗਾਂਧੀ ਜਿੱਥੇ ਲੋਕ ਸਭਾ ਚੋਣਾਂ 2024 ਲਈ ਲੋਕਾਂ ਨੂੰ ਹਲੂਣਾ ਦੇਣਗੇ, ਉੱਥੇ ਹੀ ਬਾਅਦ ਵਿਚ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਣਨੀਤੀਕਾਰ ਅਮਿਤ ਸ਼ਾਹ ਦੇ 29 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਹੋਣ ਦੀ ਸੰਭਾਵਨਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਣਨੀਤੀਕਾਰ ਅਮਿਤ ਸ਼ਾਹ ਦੇ 29 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਹੋਣ ਦੀ ਸੰਭਾਵਨਾ ਹੈ, ਜੋ 2024 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਇਸ ਦੌਰਾਨ ਪਾਰਟੀ ਦੇ ‘ਲੋਕ ਸਭਾ ਪ੍ਰਵਾਸ’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਪਾਰਟੀ ਸੂਤਰਾਂ ਨੇ ਦੱਸਿਆ ਕਿ ਸ਼ਾਹ ਇਸ ਮਹੀਨੇ ਜਾਰੀ ਆਊਟਰੀਚ ਤਹਿਤ 11 ਸੂਬਿਆਂ ਦਾ ਦੌਰਾ ਕਰਨਗੇ। ਸ਼ਾਹ 5 ਅਤੇ 6 ਜਨਵਰੀ ਨੂੰ ਤ੍ਰਿਪੁਰਾ, ਮਨੀਪੁਰ ਅਤੇ ਨਾਗਾਲੈਂਡ ਵਿੱਚ ਹੋਣਗੇ; ਛੱਤੀਸਗੜ੍ਹ ਅਤੇ ਝਾਰਖੰਡ 7 ਜਨਵਰੀ ਨੂੰ ਅਤੇ ਆਂਧਰਾ ਪ੍ਰਦੇਸ਼ 8 ਜਨਵਰੀ ਨੂੰ ਉਹ ਕਵਰ ਕਰਨਗੇ। ਭਾਜਪਾ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਹੁਣ ਤੋਂ ਹੀ ਕਰਲ ਦਿੱਤੀ ਹੈ।

error: Content is protected !!