Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
3
ਐੱਸਐੱਸਪੀ ਦਫਤਰ ਦੀਆਂ ਕੰਧਾਂ ‘ਤੇ ਲਿਖ ਗਿਆ ਕੋਈ ਖਾਲਿਸਤਾਨੀ ਨਾਅਰੇ, ਪੰਨੂੰ ਨੇ ਕਿਹਾ- ਪਹਿਲਾਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਰੋਕਿਆ ਸੀ ਹੁਣ ਰਾਹੁਲ ਗਾਂਧੀ ਦੀ ਵਾਰੀ
Latest News
Punjab
ਐੱਸਐੱਸਪੀ ਦਫਤਰ ਦੀਆਂ ਕੰਧਾਂ ‘ਤੇ ਲਿਖ ਗਿਆ ਕੋਈ ਖਾਲਿਸਤਾਨੀ ਨਾਅਰੇ, ਪੰਨੂੰ ਨੇ ਕਿਹਾ- ਪਹਿਲਾਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਰੋਕਿਆ ਸੀ ਹੁਣ ਰਾਹੁਲ ਗਾਂਧੀ ਦੀ ਵਾਰੀ
January 3, 2023
Voice of Punjab
ਐੱਸਐੱਸਪੀ ਦਫਤਰ ਦੀਆਂ ਕੰਧਾਂ ‘ਤੇ ਲਿਖ ਗਿਆ ਕੋਈ ਖਾਲਿਸਤਾਨੀ ਨਾਅਰੇ, ਪੰਨੂੰ ਨੇ ਕਿਹਾ- ਪਹਿਲਾਂ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਰੋਕਿਆ ਸੀ ਹੁਣ ਰਾਹੁਲ ਗਾਂਧੀ ਦੀ ਵਾਰੀ
ਮੁਕਤਸਰ (ਵੀਓਪੀ ਬਿਊਰੋ) ਵਿਦੇਸ਼ ਬੈਠੇ ਬੈਨ ਜੱਥੇਬੰਦੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਵੀਡੀਓ ਜਾਰੀ ਕਰ ਕੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ ਹੈ ਅਤੇ ਇਸ ਦੇ ਨਾਲ ਹੀ ਮੁਕਤਸਰ ਦੇ ਬਠਿੰਡਾ ਰੋਡ ‘ਤੇ ਐੱਸਐੱਸਪੀ ਉਪਿੰਦਰਜੀਤ ਸਿੰਘ ਘੁੰਮਣ ਦੇ ਦਫ਼ਤਰ ਦੀਆਂ ਕੰਧਾਂ ‘ਤੇ ਵੱਖਵਾਦੀ ਨਾਅਰੇ ਲਿਖੇ ਹੋਏ ਦੇਖੇ ਗਏ।
ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਦੀਵਾਰਾਂ ਤੋਂ ਨਾਅਰਿਆਂ ਨੂੰ ਹਟਾ ਦਿੱਤਾ।
ਪੁਲਿਸ ਨੇ ਨਾਅਰੇ ਲਿਖਣ ਵਾਲੇ ਖਾਲਿਸਤਾਨੀ ਸਮਰਥਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੀ ਜ਼ਿੰਮੇਵਾਰੀ ਲੈਂਦਿਆਂ ਵਿਦੇਸ਼ਾਂ ਵਿੱਚ ਬੈਠੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦਾ ਵਿਰੋਧ ਕਰਨ ਅਤੇ ਪੰਜਾਬ ਨਾ ਆਉਣ ਦੀ ਸਲਾਹ ਦਿੱਤੀ ਹੈ। ਉਸ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪਹਿਲਾ ਅਸੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੂੰ ਰੋਕਿਆ ਸੀ ਤੇ ਹੁਣ ਰਾਹੁਲ ਗਾਂਧੀ ਦਾ ਵੀ ਵਿਰੋਧ ਕਰਾਂਗੇ।
Post navigation
ਫਿਰ ਭੜਕੇਗਾ SYL ਦੀ ਮੁੱਦਾ, ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਕੇਂਦਰੀ ਮੰਤਰੀ ਨੇ ਬੁਲਾਇਆ
ਸੰਘਣੀ ਧੁੰਦ ਕਾਰਨ ਭਿਆਨਕ ਸੜਕ ਹਾਦਸੇ ‘ਚ ਨਗਰ ਕੌਂਸਲ ਪ੍ਰਧਾਨ ਦੀ ਮੌਤ, ਸਾਥੀ ਤੇ ਗੰਨਮੈਨ ਜ਼ਖ਼ਮੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us