ਠੰਢ ਨੇ ਕੱਢੇ ਵੱਟ: ਸੀਤ ਲਹਿਰ ਸ਼ੁਰੂ, ਲੋਕਾਂ ਨੂੰ ਅੱਗ ਤੇ ਰਜਾਈ ਦਾ ਹੀ ਸਹਾਰਾ

ਠੰਢ ਨੇ ਕੱਢੇ ਵੱਟ: ਸੀਤ ਲਹਿਰ ਸ਼ੁਰੂ, ਲੋਕਾਂ ਨੂੰ ਅੱਗ ਤੇ ਰਜਾਈ ਦਾ ਹੀ ਸਹਾਰਾ

ਜਲੰਧਰ (ਵੀਓਪੀ ਬਿਊਰੋ) ਪੰਜਾਬ ਸਣੇ ਉੱਤਰੀ ਭਾਰਤ ਵਿੱਚ ਇਸ ਸਮੇਂ ਕੜਾਕੇ ਦੀ ਠੰਢ ਕਹਿਰ ਬਰਪਾ ਰਹੀ ਹੈ ਅਤੇ ਲੋਕ ਇਸ ਸੰਘਣੀ ਧੁੰਦ ਵਿੱਚ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ। ਇਸ ਕੜਾਕੇ ਦੀ ਠੰਢ ਵਿੱਚ ਲੋਕਾਂ ਨੂੰ ਸਿਰਫ ਅੱਗ ਤੇ ਰਜਾਈ ਹੀ ਬਚਾ ਰਹੀ ਹੈ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈ।

ਸੀਤ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 8 ਜਨਵਰੀ ਤੱਕ ਵਧਾ ਦਿੱਤੀਆਂ ਹਨ।

error: Content is protected !!