ਸ੍ਰੀ ਗਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਸ੍ਰੀ ਗਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਕੈਪਸ਼ਨ : ਨਗਰ ਕੀਰਤਨ ਮੌਕੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਂਟ ਕਰਦੇ ਹੋਏ ਅਜੀਤ ਨਗਰ ਕਲੋਨੀ ਨਿਵਾਸੀ ਸੰਗਤਾਂ ਦੀ ਤਸਵੀਰ।

ਬਿਆਸ 03 ਜਨਵਰੀ (ਅਰੁਣ ਕੁਮਾਰ) : ਨਜਦੀਕੀ ਪਿੰਡ ਵਜੀਰ ਭੁੱਲਰ ਵਿਖੇ ਸਥਿਤ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਨੌਂਵੀਂ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜੋ ਕਿ ਪਿੰਡ ਵਜੀਰ ਭੁੱਲਰ ਦੀ ਪ੍ਰਕਰਮਾ ਕਰਦੇ ਹੋਏ ਕਲੋਨੀ ਅਜੀਤ ਨਗਰ ਵਿਖੇ ਪੁੱਜਾ।ਜਿੱਥੇ ਸਮੂਹ ਕਲੋਨੀ ਨਿਵਾਸੀਆਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸੰਗਤਾਂ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ ਗਿਆ।

ਇਸ ਮੌਕੇ ਸਮੂਹ ਕਲੋਨੀ ਨਿਵਾਸੀਆਂ ਤੋਂ ਇਲਾਵਾ ਰਵਿੰਦਰ ਕੌਰ ਭਿੰਡਰ, ਗੁਰਸਿਮਰਨ ਸਿੰਘ ਭਿੰਡਰ, ਜਸਕਰਨ ਭਿੰਡਰ, ਗੁਰਚਰਨ ਸਿੰਘ, ਜਸਬੀਰ ਸਿੰਘ ਆਦਿ ਤੋਂ ਇਲਾਵਾ ਸੇਵਾਦਾਰਾਂ ਨੇ ਸੇਵਾ ਨਿਭਾਈ।

error: Content is protected !!