‘ਭਾਰਤ ਜੋੜੋ ਯਾਤਰਾ’ ਤੇ ਰਾਹੁਲ ਗਾਂਧੀ ਲਈ ਮੁਹੰਮਦ ਸਦੀਕ ਨੇ ਗਾਇਆ ਗੀਤ, ਰਾਜਾ ਵੜਿੰਗ ਨੇ ਕਿਹਾ- ਕਰ ਦਿਓ ਦੱਬ ਕੇ ਸ਼ੇਅਰ

‘ਭਾਰਤ ਜੋੜੋ ਯਾਤਰਾ’ ਤੇ ਰਾਹੁਲ ਗਾਂਧੀ ਲਈ ਮੁਹੰਮਦ ਸਦੀਕ ਨੇ ਗਾਇਆ ਗੀਤ, ਰਾਜਾ ਵੜਿੰਗ ਨੇ ਕਿਹਾ- ਕਰ ਦਿਓ ਦੱਬ ਕੇ ਸ਼ੇਅਰ

 

ਚੰਡੀਗੜ੍ਹ (ਵੀਓਪੀ ਬਿਊਰੋ) ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉੱਤਰੀ ਭਾਰਤ ਦੇ ਖੇਤਰ ਵਿੱਚ ਦਾਖਲ ਹੋ ਗਈ ਹੈ ਅਤੇ ਇਸ ਦੌਰਾਨ 11 ਜਨਵਰੀ ਨੂੰ ਪੰਜਾਬ ਵਿੱਚ ਰਾਹੁਲ ਗਾਂਧੀ ਐਂਟਰ ਕਰਨਗੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਪੂਰੀ ਪੰਜਾਬ ਕਾਂਗਰਸ ਇਸ ਯਾਤਰਾ ਦੀ ਸਫਲਤਾ ਲਈ ਤਿਆਰੀਆਂ ਕਰ ਰਹੇ ਹਨ।

ਇਸ ਦੌਰਾਨ ਹੀ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਮਰਪਿਤ ਗੀਤ ਲਾਂਚ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦੀ ਤਾਰੀਫ ਕਰਦੇ ਹੋਏ ਗੀਤ ਨੂੰ ਸ਼ੇਅਰ ਕੀਤਾ ਹੈ।ਸਾਦਿਕ ਦਾ ਇਹ ਗੀਤ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।

ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਆਪਣੇ ਗੀਤ ‘ਚ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਹੈ। ਗੀਤ ਦੇ ਬੋਲਾਂ ‘ਚ ਨਫਰਤ ਅਤੇ ਧਰਮ ਦੀ ਰਾਜਨੀਤੀ ਨੂੰ ਖਤਮ ਕਰਕੇ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਗਈ ਹੈ। ਇਸ ਗੀਤ ਨੂੰ ਸੁਣ ਕੇ ਲੋਕ ਕਾਫੀ ਸਕਾਰਾਤਮਕ ਟਿੱਪਣੀਆਂ ਕਰ ਰਹੇ ਹਨ।

error: Content is protected !!