ਪੰਜਾਬ ਪੁਲਿਸ ਦੇ ASI ਦਾ ਜਾਗ ਗਿਆ ਸਨੀ ਦਿਓਲ, ਆਟੋ ਚਾਲਕ ਦੇ ਮੂੰਹ ‘ਤੇ ਘਸੁੰਨ ਮਾਰ ਕੇ ਕਹਿੰਦਾ- ਇੱਧਰ ਆ ਕੱਟਾ ਤੇਰਾ ਚਾਲਾਨ

ਪੰਜਾਬ ਪੁਲਿਸ ਦੇ ASI ਦਾ ਜਾਗ ਗਿਆ ਸਨੀ ਦਿਓਲ, ਆਟੋ ਚਾਲਕ ਦੇ ਮੂੰਹ ‘ਤੇ ਘਸੁੰਨ ਮਾਰ ਕੇ ਕਹਿੰਦਾ- ਇੱਧਰ ਆ ਕੱਟਾ ਤੇਰਾ ਚਾਲਾਨ

 

ਲੁਧਿਆਣਾ (ਵੀਓਪੀ ਬਿਊਰੋ) ਪੰਜਾਬ ਪੁਲਿਸ ਦੇ ਕਿੱਸੇ ਤਾਂ ਤੁਸੀਂ ਕੀ ਸੁਣੇ ਹੀ ਆ, ਜ਼ਿਆਦਾਤਾਰ ਕਿਸੇ ਤਾਂ ਅਜਿਹੇ ਹੀ ਹੁੰਦੇ ਹਨ, ਜਿਸ ਵਿੱਚ ਪੰਜਾਬ ਪੁਲਿਸ ਨੂੰ ਵਿਰੋਧ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਵੀ ਬਹੁਤ ਹੁੰਦਾ ਹੈ ਕਿ ਕੀ ਵਾਰ ਪੰਜਾਬ ਪੁਲਿਸ ਗਰੀਬਾਂ ਨਾਲ ਧੱਕਾ ਕਰਦੀ ਹੈ ਜਾਂ ਫਿਰ ਕਈ ਵਾਰ ਰਿਸ਼ਵਤਖ਼ੋਰੀ ਦੇ ਮਾਮਲਿਆਂ ਵਿੱਚ ਖਾਕੀ ਨੂੰ ਦਾਗ ਲੱਗ ਜਾਂਦਾ ਹੈ।

ਪੰਜਾਬ ਦੇ ਲੁਧਿਆਣਾ ਵਿੱਚ ਬੱਸ ਸਟੈਂਡ ਦੇ ਬਾਹਰ ਟ੍ਰੈਫਿਕ ਪੁਲਿਸ ਦੇ ਏਐਸਆਈ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਟ੍ਰੈਫਿਕ ਪੁਲਸ ਦਾ ਏਐੱਸਆਈ ਆਟੋ ਚਾਲਕ ਦੇ ਮੂੰਹ ‘ਤੇ ਮੁੱਕਾ ਮਾਰ ਰਿਹਾ ਹੈ। ਆਟੋ ਚਾਲਕ ਦਾ ਕਸੂਰ ਸਿਰਫ ਇਹ ਸੀ ਕਿ ਉਹ ਸਵਾਰੀ ‘ਤੇ ਚੜ੍ਹਨ ਲਈ ਆਟੋ ਨੂੰ ਗਲਤ ਪਾਸੇ ਲੈ ਆਇਆ।

ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਕੇ ਕਾਗਜ਼ਾਤ ਦਿਖਾਉਣ ਲਈ ਕਿਹਾ। ਆਟੋ ਚਾਲਕ ਟਰੈਫਿਕ ਪੁਲੀਸ ਮੁਲਾਜ਼ਮਾਂ ਨੂੰ ਉਥੋਂ ਜਾਣ ਲਈ ਤਰਲੇ ਕਰਦਾ ਰਿਹਾ। ਗੁੱਸੇ ‘ਚ ਆਏ ਏਐਸਆਈ ਪਵਨ ਨੇ ਆਟੋ ਚਾਲਕ ਦੇ ਮੂੰਹ ‘ਤੇ ਮੁੱਕਾ ਮਾਰਨਾ ਸ਼ੁਰੂ ਕਰ ਦਿੱਤਾ। ਵੀਡੀਓ ਬਣ ਰਹੀ ਦੇਖ ਕੇ ਪੁਲਸ ਮੁਲਾਜ਼ਮ ਥੋੜ੍ਹੇ ਠੰਡੇ ਹੋ ਗਏ।

ਆਟੋ ਚਾਲਕ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਬੀਆਰਐਸ ਨਗਰ ਜਾਣ ਲਈ ਬੱਸ ਸਟੈਂਡ ਦੇ ਬਾਹਰ ਖੜ੍ਹਾ ਸੀ। ਬੱਸ ਸਟੈਂਡ ਆਟੋ ਯੂਨੀਅਨ ਨਾਲ ਏ.ਐਸ.ਆਈ. ਆਟੋ ਯੂਨੀਅਨ ਦੇ ਲੋਕਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਸਾਡੇ ਇਲਾਕੇ ਵਿੱਚ ਕਿਸ ਨੂੰ ਪੁੱਛ ਕੇ ਆਏ ਹੋ। ਜਿਸ ਤੋਂ ਬਾਅਦ ਯੂਨੀਅਨ ਦੇ ਲੋਕਾਂ ਨੇ ਇਸ ਬਾਰੇ ਏਐਸਆਈ ਪਵਨ ਨੂੰ ਦੱਸਿਆ। ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਮੁਲਾਜ਼ਮ ਪਵਨ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਆਟੋ ਚਾਲਕ ਨੂੰ ਮੁੱਕਾ ਮਾਰਨ ਵਾਲੇ ਏਐਸਆਈ ਪਵਨ ਨੇ ਕਿਹਾ ਕਿ ਉਹ ਕਾਗ਼ਜ਼ ਨਾ ਦਿਖਾਏ ਜਾਣ ਕਾਰਨ ਗੁੱਸੇ ਵਿੱਚ ਆ ਗਿਆ। ਆਟੋ ਚਾਲਕ ਦਾ ਚਲਾਨ ਕੀਤਾ ਜਾਵੇਗਾ। ਪੁਲੀਸ ਮੁਲਾਜ਼ਮ ਆਟੋ ਯੂਨੀਅਨ ਨਾਲ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਤੋਂ ਇਨਕਾਰ ਕਰਦੇ ਹੋਏ ਇਕ ਪਾਸੇ ਹੋ ਗਏ।

error: Content is protected !!