ਠੰਢ ਨੇ ਲੈ ਲਈ 2 ਗਰੀਬਾਂ ਦੀ ਜਾਨ, ਕੜਾਕੇ ਦੀ ਠੰਢ ‘ਚ ਬਿਨਾਂ ਛੱਤ ਤੋਂ ਦਿਨ ਕੱਟਣ ਵਾਲਿਆਂ ਦਾ ਬੁਰਾ ਹਾਲ

ਠੰਢ ਨੇ ਲੈ ਲਈ 2 ਗਰੀਬਾਂ ਦੀ ਜਾਨ, ਕੜਾਕੇ ਦੀ ਠੰਢ ‘ਚ ਬਿਨਾਂ ਛੱਤ ਤੋਂ ਦਿਨ ਕੱਟਣ ਵਾਲਿਆਂ ਦਾ ਬੁਰਾ ਹਾਲ

ਵੀਓਪੀ ਬਿਊਰੋ – ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਇਸੇ ਦੇ ਨਾਲ ਹੀ ਜੋ ਅੱਜ ਦਰਦਨਾਕ ਖਬਰ ਸਾਹਮਣੇ ਆਈ ਹੈ, ਉਸ ਮੁਤਾਬਕ ਕੜਾਕੇ ਦੀ ਠੰਢ ਕਾਰਨ 2 ਜਣਿਆਂ ਦੀ ਮੌਤ ਹੋ ਗਈ ਹੈ। ਇਹ ਮਾਮਲੇ ਪਟਿਆਲਾ ਅਤੇ ਜਲੰਧਰ ਤੋਂ ਸਾਹਮਣੇ ਆਏ ਹਨ। ਕੜਾਕੇ ਦੀ ਠੰਢ ‘ਚ ਬਿਨਾਂ ਛੱਤ ਤੋਂ ਦਿਨ ਕੱਟਣ ਵਾਲਿਆਂ ਦਾ ਬੁਰਾ ਹਾਲ ਹੈ।

ਪਟਿਆਲਾ ਦੇ ਪਿੰਡ ਬਾਮਣਾ ਨੇੜੇ ਅਗਰਸੇਨ ਧਾਗਾ ਮਿੱਲ ਵਿੱਚ ਠੰਢ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਗਾਜੇਵਾਲ ਪੁਲੀਸ ਚੌਕੀ ਅਨੁਸਾਰ ਨੌਜਵਾਨ ਦੀ ਪਛਾਣ ਵਿਦਿਆਧਰ ਧੀਉੜੀ (28) ਵਾਸੀ ਜ਼ਿਲ੍ਹਾ ਕਟਕ (ਉੜੀਸਾ) ਵਜੋਂ ਹੋਈ ਹੈ, ਜੋ ਇੱਕ ਧਾਗਾ ਮਿੱਲ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ। ਡਾਕਟਰਾਂ ਅਨੁਸਾਰ ਨੌਜਵਾਨ ਦੀ ਮੌਤ ਠੰਢ ਕਾਰਨ ਹੋਈ ਹੈ।

ਇਸੇ ਤਰ੍ਹਾਂ ਜਲੰਧਰ ‘ਚ ਬੁੱਧਵਾਰ ਤੜਕੇ ਰਾਮਾਮੰਡੀ ਫਲਾਈਓਵਰ ਦੇ ਹੇਠਾਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਥਾਣਾ ਦਕੋਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।

ਥਾਣਾ ਇੰਚਾਰਜ ਰਾਮਾਮੰਡੀ ਨੇ ਦੱਸਿਆ ਕਿ ਵਿਅਕਤੀ ਦੀ ਉਮਰ 40 ਤੋਂ 45 ਸਾਲ ਦੇ ਵਿਚਕਾਰ ਹੈ ਅਤੇ ਉਸ ਦੀ ਮੌਤ ਠੰਢ ਕਾਰਨ ਹੋਣ ਦਾ ਸ਼ੱਕ ਹੈ। ਇਹ ਵਿਅਕਤੀ ਬਿਨਾਂ ਕੱਪੜਿਆਂ ਦੇ ਸੌਂਦਾ ਜਾਪਦਾ ਹੈ, ਜਿਸ ਦੀ ਪਛਾਣ ਲਈ ਆਸਪਾਸ ਦੇ ਇਲਾਕੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!