ਦਵਾਈ ਲੈਣ ਨਿਕਲੇ ਮਾਂ-ਪੁੱਤ ਨੂੰ ਬੱਸ ਨੇ ਮਾਰੀ ਟੱਕਰ, ਟਾਇਰਾਂ ‘ਚ ਫਸਾ ਕੇ ਖਿੱਚ ਕੇ ਲੈ ਗਿਆ ਦੂਰ ਤਕ, ਦਰਦਨਾਕ ਮੌਤ

ਦਵਾਈ ਲੈਣ ਨਿਕਲੇ ਮਾਂ-ਪੁੱਤ ਨੂੰ ਬੱਸ ਨੇ ਮਾਰੀ ਟੱਕਰ, ਟਾਇਰਾਂ ‘ਚ ਫਸਾ ਕੇ ਖਿੱਚ ਕੇ ਲੈ ਗਿਆ ਦੂਰ ਤਕ, ਮੌਤ

 

ਪਟਿਆਲਾ (ਵੀਓਪੀ ਬਿਊਰੋ) ਪਟਿਆਲਾ ਵਿੱਚ ਕੜਾਕੇ ਦੀ ਠੰਡ ਵਿਚ ਆਪਣੀ ਮਾਂ ਦੇ ਨਾਲ ਦਵਾਈ ਲੈਣ ਲਈ ਨਿਕਲੇ ਪੁੱਤ ਨੂੰ ਬੱਸ ਨੇ ਅਜਿਹੀ ਟੱਕਰ ਮਾਰੀ ਕਿ ਦੋਵਾਂ ਦੀ ਥਾਈਂ ਹਾ ਮੌਤ ਹੋ ਗਈ। ਦੋਵੇਂ ਜਾਣੇ ਬੱਸ ਦੇ ਟਾਇਰਾਂ ਵਿੱਚ ਫਸ ਗਏ ਸਨ ਅਤੇ ਬੱਸ ਚਾਲਕ ਉਨ੍ਹਾਂ ਨੂੰ ਦੂਰ ਤਕ ਘੜੀਸਦਾ ਲੈ ਗਿਆ। ਘਟਨਾ ਤੋਂ ਬਾਅਦ ਰਾਹਗੀਰਾਂ ਨੇ ਬੱਸ ਨੂੰ ਰੁਕਵਾਇਆ ਪਰ ਉਸ ਸਮੇਂ ਤਕ ਦੋਵਾਂ ਦੀ ਮੌਤ ਹੋ ਗਈ ਸੀ।

ਚਸ਼ਮਦੀਦਾਂ ਮੁਤਾਬਕ ਦੋਵੇਂ ਮਾਂ-ਪੁੱਤ ਬੱਸ ਦੇ ਟਾਇਰ ਹੇਠਾਂ ਫਸ ਗਏ, ਜਿਸ ਨੂੰ ਡਰਾਈਵਰ ਨੇ ਕਾਫੀ ਦੂਰ ਤੱਕ ਘਸੀਟਿਆ। ਇਸ ਹਾਦਸੇ ‘ਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਅਦ ‘ਚ ਉਸ ਦੀ ਮਾਂ ਨੇ ਇਲਾਜ ਦੌਰਾਨ ਹਸਪਤਾਲ ‘ਚ ਦਮ ਤੋੜ ਦਿੱਤਾ। ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਬੱਸ ਦੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜੋ ਘਟਨਾ ਤੋਂ ਬਾਅਦ ਮੌਕੇ ‘ਤੇ ਬੱਸ ਛੱਡ ਕੇ ਫਰਾਰ ਹੋ ਗਿਆ।

ਥਾਣਾ ਨਾਭਾ ਕੋਤਵਾਲੀ ਦੇ ਏਐਸਆਈ ਇੰਦਰ ਸਿੰਘ ਨੇ ਦੱਸਿਆ ਕਿ ਨਿਤੀਸ਼ ਕੁਮਾਰ (30) ਵਾਸੀ ਵਿਸ਼ਵਕਰਮਾ ਕਲੋਨੀ, ਨਾਭਾ ਵੀਰਵਾਰ ਸ਼ਾਮ ਨੂੰ ਆਪਣੀ ਬਿਮਾਰ ਮਾਤਾ ਵੰਦਨਾ ਦੇਵੀ (50) ਨੂੰ ਡਾਕਟਰ ਕੋਲੋਂ ਦਵਾਈ ਦਿਵਾਉਣ ਲਈ ਜਾ ਰਿਹਾ ਸੀ। ਰਸਤੇ ਵਿੱਚ ਬੱਦਣ ਫਾਟਕ ਨੇੜੇ ਰੇਲਵੇ ਪੁਲ ’ਤੇ ਉਸ ਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਮੋਟਰਸਾਈਕਲ ਸਮੇਤ ਦੋਵੇਂ ਮਾਂ-ਪੁੱਤ ਬੱਸ ਦੇ ਟਾਇਰ ਹੇਠਾਂ ਫਸ ਗਏ, ਜਿਨ੍ਹਾਂ ਨੂੰ ਬੱਸ ਦੇ ਡਰਾਈਵਰ ਨੇ ਕਾਫੀ ਦੂਰ ਤੱਕ ਘਸੀਟਿਆ।

ਇਸ ਹਾਦਸੇ ‘ਚ ਨਿਤੀਸ਼ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ‘ਚ ਜ਼ਖਮੀ ਵੰਦਨਾ ਦੇਵੀ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ | ਪੁਲੀਸ ਅਨੁਸਾਰ ਇਸ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੇ ਤਾਇਆ ਪੁੱਤਰ ਸੁਦੇਸ਼ ਕੁਮਾਰ ਦੇ ਬਿਆਨਾਂ ’ਤੇ ਪੁਲੀਸ ਨੇ ਬੱਸ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਉਹ ਅਜੇ ਤੱਕ ਫਰਾਰ ਹੈ। ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!