ਖੁਸ਼ੀ ਬਦਲੀ ਗਮੀ ‘ਚ, ਜਨਮ ਦਿਨ ਮਨਾ ਕੇ ਆ ਰਹੇ 4 ਦੋਸਤਾਂ ਦੀ ਕਾਰ ਪਲਟੀ ਖਾਂਦੇ ਹੋਏ ਡਿੱਗ ਪਈ ਨਹਿਰ ‘ਚ

ਖੁਸ਼ੀ ਬਦਲੀ ਗਮੀ ‘ਚ, ਜਨਮ ਦਿਨ ਮਨਾ ਕੇ ਆ ਰਹੇ 4 ਦੋਸਤਾਂ ਦੀ ਕਾਰ ਪਲਟੀ ਖਾਂਦੇ ਹੋਏ ਡਿੱਗ ਪਈ ਨਹਿਰ ‘ਚ

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਜ਼ਿਲੇ ਵਿਚ ਪੈਂਦੇ ਜਗਰਾਉਂ (ਹਠੂਰ) ਦੇ ਪਿੰਡ ਡੱਲਾ ਵਿਖੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਜਨਮ ਦੀ ਪਾਰਟੀ ਕਰ ਕੇ ਵਾਪਸ ਆ ਰਹੇ ਚਾਰ ਦੋਸਤਾਂ ਦੀ ਕਾਰ ਨਹਿਰ ਵਿੱਚ ਡਿੱਗ ਪਈ। ਇਸ ਦੌਰਾਨ 2ਦੋਸਤਾਂ ਨੂੰ ਤਾਂ ਕਾਰ ਵਿੱਚੋਂ ਕਿਸੇ ਤਰ੍ਹਾਂ ਬਾਹਰ ਕੱਢ ਲਿਆ ਗਿਆ ਹੈ ਪਰ ਉਨ੍ਹਾਂ ਦੇ ਦੂਜੇ ਦੋ ਸਾਥੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਇਹ ਚਾਰ ਦੋਸਤ ਜਨਮ ਦਿਨ ਦੀ ਪਾਰਟੀ ਕਰਨ ਲਈ ਘਰੋਂ ਗਏ ਸਨ।

ਜਾਣਕਾਰੀ ਅਨੁਸਾਰ ਪਿੰਡ ਲੱਖਾ ਵਾਸੀ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਦਾ ਜਨਮ ਦਿਨ ਸੀ। ਦਿਲਪ੍ਰੀਤ ਬੀਤੀ ਰਾਤ ਆਪਣੇ 3 ਦੋਸਤਾਂ ਨਾਲ ਜਨਮਦਿਨ ਪਾਰਟੀ ਲਈ ਪਿੰਡ ਡੱਲਾ ਦੇ ਇਕ ਰੈਸਟੋਰੈਂਟ ਗਿਆ, ਜਿਥੇ ਉਨ੍ਹਾਂ ਜਨਮਦਿਨ ਦੀ ਪਾਰਟੀ ਕੀਤੀ। ਪਾਰਟੀ ਤੋਂ ਬਾਅਦ ਚਾਰੇ ਦੋਸਤ ਆਪਣੀ ਜ਼ੈੱਨ ਕਾਰ ‘ਚ ਸਵਾਰ ਹੋ ਕੇ ਪਿੰਡ ਡੱਲਾ ਵੱਲ ਨੂੰ ਚਲੇ ਗਏ। ਉਨ੍ਹਾਂ ਦੀ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਕਾਰ ਨਹਿਰ ‘ਚ ਜਾ ਡਿੱਗੀ।

ਹਾਦਸੇ ਦਾ ਪਤਾ ਲੱਗਦੇ ਹੀ ਪਿੰਡ ਦੇ ਲੋਕ ਵੱਡੀ ਗਿਣਤੀ ‘ਚ ਇਕੱਤਰ ਹੋ ਗਏ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਵੀ ਉਕਤ ਘਟਨਾ ਦੀ ਅਨਾਊਂਸਮੈਂਟ ਕਰਵਾਈ ਗਈ। ਪਿੰਡ ਵਾਸੀਆਂ ਨੇ ਜਦੋਜਹਿਦ ਕਰਦਿਆਂ ਦਿਲਪ੍ਰੀਤ ਸਮੇਤ ਉਸ ਦੇ ਇਕ ਦੋਸਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ ਦੇਰ ਰਾਤ ਤਕ ਕਈ ਕੋਸ਼ਿਸ਼ਾਂ ਦੇ ਬਾਵਜੂਦ ਦੋ ਹੋਰ ਦੋਸਤਾਂ ਦਾ ਕੁੱਝ ਪਤਾ ਨਾ ਲੱਗਾ।

error: Content is protected !!