Skip to content
Tuesday, January 21, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
6
ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਕਰਕੇ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਈ ਮੁਲਤਵੀ
Latest News
National
Punjab
ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਕਰਕੇ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਈ ਮੁਲਤਵੀ
January 6, 2023
editor
ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਕਰਕੇ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਈ ਮੁਲਤਵੀ
ਨਵੀਂ ਦਿੱਲੀ 6 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਅੱਜ ਭਾਜਪਾ ਅਤੇ ‘ਆਪ’ ਦੇ ਕੌਂਸਲਰਾਂ ਵਿਚਾਲੇ ਹੋਈ ਜ਼ਬਰਦਸਤ ਝੜਪ ਅਤੇ ਜ਼ਬਰਦਸਤ ਹੰਗਾਮੇ ਕਾਰਨ ਮੁਲਤਵੀ ਕਰਨੀ ਪਈ। ਹੰਗਾਮੇ ਦੌਰਾਨ ਕੌਂਸਲਰਾਂ ਨੇ ਮਾਈਕ, ਕੁਰਸੀ ਤੇ ਮੇਜ਼ ਵੀ ਤੋੜ ਦਿੱਤੇ। ਮੀਟਿੰਗ ਵਿੱਚ ਹੰਗਾਮੇ ਦੌਰਾਨ ਕੌਂਸਲਰਾਂ ਨੇ ਨਿਗਮ ਸਕੱਤਰ ਤੋਂ ਫਾਈਲ ਵੀ ਖੋਹ ਲਈ ਸੀ । ਮੇਅਰ ਦੀ ਚੋਣ ਵਿੱਚ 250 ਚੁਣੇ ਹੋਏ ਕੌਂਸਲਰਾਂ ਨੇ ਵੋਟ ਪਾਉਣੀ ਸੀ ਤੇ ਇਸ ਦੇ ਨਾਲ ਹੀ ਦਿੱਲੀ ਵਿਧਾਨ ਸਭਾ ਸਪੀਕਰ ਦੀ ਸਹਿਮਤੀ ‘ਤੇ ਬਣਾਏ ਗਏ ਨਾਮਜ਼ਦ ਲੋਕਾਂ ‘ਚ ਦਿੱਲੀ ਦੇ 7 ਲੋਕ ਸਭਾ ਮੈਂਬਰ, 3 ਰਾਜ ਸਭਾ ਮੈਂਬਰ ਅਤੇ 14 ਵਿਧਾਇਕਾ ਨੇ ਵੀ ਵੋਟਿੰਗ ‘ਚ ਹਿੱਸਾ ਲੈਣਾ ਸੀ । ਨਗਰ ਨਿਗਮ ਦੇ 250 ਵਾਰਡਾਂ ‘ਚ ਹੋਈਆਂ ਚੋਣਾਂ ‘ਚ ਅਰਵਿੰਦ ਕੇਜਰੀਵਾਲ ਦੀ ‘ਆਪ’ ਨੇ 15 ਸਾਲਾਂ ਤੋਂ ਕਾਬਿਜ ਭਾਜਪਾ ਦੇ ਮੈਂਬਰਾਂ ਨੂੰ ਹਰਾ ਕੇ 134 ਵਾਰਡਾਂ ‘ਤੇ ਜਿੱਤ ਦਰਜ ਕੀਤੀ ਸੀ ਤੇ ਦੂਜੇ ਪਾਸੇ ਇਸੇ ਚੋਣ ਵਿੱਚ ਭਾਜਪਾ ਨੇ 104 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਸੀ ।
ਭਾਜਪਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਦਿੱਲੀ ਨਗਰ ਨਿਗਮ ਵਿੱਚ ਹੋਣ ਵਾਲੀਆਂ ਮੇਅਰ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ। ਹਾਲਾਂਕਿ, ਬਾਅਦ ਵਿੱਚ ਆਪਣੇ ਪਹਿਲੇ ਐਲਾਨ ਤੋਂ ਯੂ-ਟਰਨ ਲੈਂਦਿਆਂ, ਉਸਨੇ ਚੋਣ ਵਿੱਚ ਸੀਨੀਅਰ ਆਗੂ ਅਤੇ ਸ਼ਾਲੀਮਾਰ ਬਾਗ ਵਾਰਡ ਦੀ ਕੌਂਸਲਰ ਰੇਖਾ ਗੁਪਤਾ ਨੂੰ ਮੇਅਰ ਲਈ ਉਮੀਦਵਾਰ ਖੜ੍ਹਾ ਕੀਤਾ। ਆਮ ਆਦਮੀ ਪਾਰਟੀ ਨੇ ਸ਼ੈਲੀ ਓਬਰਾਏ ਨੂੰ ਮੇਅਰ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ । ਪ੍ਰੀਜ਼ਾਈਡਿੰਗ ਅਫਸਰ ਸੱਤਿਆ ਸ਼ਰਮਾ ਦੇ ਫੈਸਲੇ ਨੂੰ ਲੈ ਕੇ ਹੰਗਾਮਾ ਹੋ ਗਿਆ। 10 ਨਾਮਜ਼ਦ ਕੌਂਸਲਰਾਂ ਨੂੰ ਪਹਿਲੀ ਵਾਰ ਸਹੁੰ ਚੁਕਾਉਣ ਨੂੰ ਲੈ ਕੇ ਭਾਜਪਾ ਅਤੇ ‘ਆਪ’ ਵਿਚਾਲੇ ਤਕਰਾਰ ਹੋ ਗਈ। ਹੁਣ ਅਗਲੀ ਮੀਟਿੰਗ ਕਦੋਂ ਹੋਵੇਗੀ ਇਸ ਦਾ ਫੈਸਲਾ ਐੱਲ.ਜੀ. ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਉਪਰੰਤ ਸੋਮਵਾਰ ਨੂੰ ਦੁਬਾਰਾ ਸਦਨ ਦੀ ਬੈਠਕ ਵਿਚ ਹੋ ਸਕਦਾ ਹੈ।
Post navigation
ਸਰਨਾ ਭਰਾਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਪੰਥ ਵਿਚੋਂ ਛੇਕਣ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਲੀ ਕਮੇਟੀ ਮੈਂਬਰਾਂ ਨੇ ਸੌਂਪਿਆ ਮੰਗ ਪੱਤਰ
ਕੰਮ ਲਈ ਨਿਕਲੇ ਐਕਟਿਵਾ ਸਵਾਰ ਨੂੰ ਫਾਰਚੂਨਰ ਨੇ ਰਗੜਿਆ, ਮੌਕੇ ‘ਤੇ ਹੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us