Sad News: ਕੈਨੇਡਾ ਧੀ ਨੂੰ ਮਿਲਣ ਗਿਆ ਪਿਓ ਵਾਪਸੀ ਸਮੇਂ ਫਲਾਈਟ ਉੱਡਣ ਤੋਂ ਪਹਿਲਾਂ ਹੀ ਛੱਡ ਗਿਆ ਸਾਹ

Sad News: ਕੈਨੇਡਾ ਧੀ ਨੂੰ ਮਿਲਣ ਗਿਆ ਪਿਓ ਵਾਪਸੀ ਸਮੇਂ ਫਲਾਈਟ ਉੱਡਣ ਤੋਂ ਪਹਿਲਾਂ ਹੀ ਛੱਡ ਗਿਆ ਸਾਹ

ਮੋਗਾ (ਵੀਓਪੀ ਬਿਊਰੋ) ਇਕ ਪਿਓ ਨੇ ਲਾਡਾ ਨਾਲ ਪਾਲੀ ਧੀ ਨੂੰ ਜਦ ਵਿਦੇਸ਼ੀ ਧਰਤੀ ‘ਤੇ ਭੇਜਿਆ ਤੇ ਆਪਣੀ ਮਿਹਨਤ ਦੀ ਕਮਾਈ ਨਾਲ ਜੋੜੀ ਪੰਜੀ-ਪੰਜੀ ਸਾਰੀ ਉਸ ਦੇ ਵਿਦੇਸ਼ ਜਾਣ ‘ਤੇ ਖਰਚ ਕਰ ਦਿੱਤੀ ਤਾਂ ਉਸ ਦੀ ਨੇ ਜਦ ਆਪਣੇ ਪਿਓ ਨੂੰ ਵੀ ਵਿਦੇਸ਼ ਦੀ ਸੈਰ ਕਰਨ ਲਈ ਆਪਣੇ ਕੋਲ ਬੁਲਾਇਆ ਦਾ ਉਹ ਖੁਸ਼ੀ ਉਸ ਤੋਂ ਵਧ ਕੋਈ ਮਹਿਸੂਸ ਨਹੀਂ ਕਰ ਸਕਦਾ। ਪਰ ਇਹ ਖੁਸ਼ੀ ਜ਼ਿਆਦਾ ਸਮਾਂ ਨਹੀਂ ਰਹੀ ਅਤੇ ਉਸ ਬਾਪੂ ਦੀ ਆਪਣੀ ਲਾਡਲੀ ਨਾਲ ਇਹ ਆਖਰੀ ਮੁਲਾਕਾਤ ਰਹੀ। ਇਹ ਦੁੱਖਦਾਈ ਘਟਨਾ ਵਾਪਰੀ ਹੈ ਮੋਗਾ ਦੇ ਨਿਹਾਲ ਸਿੰਘ ਵਾਲਾ ਵਿਖੇ, ਜਿੱਥੇ ਪਿੰਡ ਮਧੇਕੇ ਦੇ ਨਗਿੰਦਰ ਸਿੰਘ (78) ਦੀ ਕੈਨੇਡਾ ਤੋਂ ਆਉਣ ਲੱਗੇ ਜਹਾਜ਼ ਵਿੱਚ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਨਗਿੰਦਰ ਸਿੰਘ (78) ਆਪਣੀ ਕੈਨੇਡਾ ਦੇ ਵੈਨਕੂਵਰ ਰਹਿੰਦ ਧੀ ਨੂੰ ਮਿਲਣ ਗਿਆ ਹੋਇਆ ਸੀ। ਪਤਾ ਲੱਗਾ ਹੈ ਕਿ ਅਨੁਸਾਰ ਸਾਬਕਾ ਫ਼ੌਜੀ ਨਗਿੰਦਰ ਸਿੰਘ ਕੈਨੇਡਾ 9 ਨਵੰਬਰ ਨੂੰ ਆਪਣੀ ਬੇਟੀ ਗੁਰਜੀਤ ਕੌਰ ਕੋਲ ਮਿਲਣ ਗਿਆ ਸੀ। ਉਹ ਉੱਥੋਂ ਪਿੰਡ ਪੰਜਾਬ ਨੂੰ ਆਉਣ ਲਈ ਏਅਰਪੋਰਟ ‘ਤੇ ਆਪਣੀ ਕਾਗਜ਼ੀ ਕਾਰਵਾਈ ਕਰਵਾ ਕੇ ਜਹਾਜ਼ ਵਿਚ ਬੈਠ ਗਿਆ। ਪਰ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਹੀ ਨਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ।

ਇਸ ਸਬੰਧੀ ਡਾਕਟਰ ਗੁਰਜੀਤ ਸਿੰਘ ਮਧੇਕੇ ਨੇ ਦੱਸਿਆ ਕਿ ਪੁਲਿਸ ਨੇ ਨਗਿੰਦਰ ਸਿੰਘ ਦੀ ਬੇਟੀ ਗੁਰਜੀਤ ਕੌਰ ਨੂੰ ਉਸ ਦੇ ਪਿਤਾ ਦੇ ਅਚਾਨਕ ਬਿਮਾਰ ਹੋਣ ਦੀ ਸੂਚਨਾ ਦਿੱਤੀ ਪਰ ਨਗਿੰਦਰ ਸਿੰਘ ਦੀ ਹਸਪਤਾਲ ਵਿਚ ਹੀ ਮੌਤ ਹੋ ਗਈ। ਗੁਰਜੀਤ ਕੌਰ ਆਪਣੇ ਬਾਪ ਨੂੰ ਖੁਦ ਏਅਰਪੋਰਟ ਛੱਡ ਕੇ ਗਈ ਸੀ। ਪਿੰਡ ਮਧੇਕੇ ਦੇ ਸਰਪੰਚ ਪਰਮਜੀਤ ਸਿੰਘ, ਗਿਆਨੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਗਿੰਦਰ ਸਿੰਘ ਦੀ ਪਤਨੀ ਦਾ ਵੀ ਤਿੰਨ ਕੁ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ਜਦੋਂ ਉਸ ਨੇ ਆਪਣੀ ਧੀ ਗੁਰਜੀਤ ਕੌਰ ਕੋਲ ਕੈਨੇਡਾ ਮਿਲਣ ਜਾਣਾ ਸੀ। ਨਗਿੰਦਰ ਸਿੰਘ ਤਿੰਨ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਉਸਦਾ ਪੁੱਤਰ ਗੁਰਬਿੰਦਰ ਸਿੰਘ ਵੀ ਵਿਦੇਸ਼ ਰਹਿੰਦਾ ਹੈ।

error: Content is protected !!