‘ਭਾਰਤ ਜੋੜੋ ਯਾਤਰਾ’ ਦੌਰਾਨ ਮਿਲਣਗੇ ਰਾਹੁਲ ਗਾਂਧੀ ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ, ਪਹਿਲਾਂ ਹੀ ਘਬਰਾਈ ਹੋਈ ਹੈ ਭਾਜਪਾ

‘ਭਾਰਤ ਜੋੜੋ ਯਾਤਰਾ’ ਦੌਰਾਨ ਮਿਲਣਗੇ ਰਾਹੁਲ ਗਾਂਧੀ ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ, ਪਹਿਲਾਂ ਹੀ ਘਬਰਾਈ ਹੋਈ ਹੈ ਭਾਜਪਾ

 

ਨਵੀਂ ਦਿੱਲੀ (ਵੀਓਪੀ ਬਿਊਰੋ) ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅਸਰ ਭਾਰਤ ਦੀ ਸਿਆਸਤ ਵਿੱਚ ਦਿਸਣ ਲੱਗਾ ਹੈ। ਇਸ ਤੋਂ ਪਹਿਲਾਂ ਹੀ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦੌਰਾਨ ਕੋਰੋਨਾ ਦਾ ਵੀ ਹਵਾਲਾ ਦਿੱਤਾ ਗਿਆ ਸੀ। ਪਰ ਇਸ ਸਭ ਨੂੰ ਪਾਸੇ ਛੱਡ ਕੇ ਹੁਣ ਰਾਹੁਲ ਗਾਂਧੀ ਦੀ ਯਾਤਰਾ ਹਰਿਆਣਾ ਵਿਚ ਪਰਵੇਸ਼ ਕਰ ਗਈ ਹੈ। ਇਹ ਭਾਜਪਾ ਦੀ ਸਰਕਾਰ ਵਾਲਾ ਹੀ ਸੂਬਾ ਹੈ।

 

ਇਸ ਦੌਰਾਨ ਹੀ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੇ ਸਟਾਰ ਚਿਹਰੇ ਰਾਕੇਸ਼ ਟਿਕੈਤ ਹੁਣ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਦੀ ਹਰਿਆਣਾ ਵਿੱਚ ਫੇਰੂ ਦੌਰਾਨ ਮੀਲ ਸਕਦੇ ਹਨ। ਇਨ੍ਹਾਂ ਦੀ ਇਹ ਮੁਲਾਕਾਤ ਭਾਜਪਾ ਲਈ ਇਕ ਹੋਰ ਸਿਰਦਰਦੀ ਖੜੀ ਕਰ ਸਕਦੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ 9 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।

ਰਾਹੁਲ ਗਾਂਧੀ ਦੇ ਦੌਰੇ ਦੌਰਾਨ ਟਿਕੈਤ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਰਾਹੁਲ ਦੀ ਯਾਤਰਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਸ਼ਾਮਲੀ ਅਤੇ ਬਾਗਪਤ ਦੇ ਰਸਤੇ ਹਰਿਆਣਾ ਪਹੁੰਚੀ ਪਰ ਟਿਕੈਤ ਉੱਥੇ ਯਾਤਰਾ ‘ਚ ਸ਼ਾਮਲ ਨਹੀਂ ਹੋਏ। ਹਾਲਾਂਕਿ ਰਾਹੁਲ ਗਾਂਧੀ ਨੇ ਟਿਕੈਤ ਨੂੰ ਯਾਤਰਾ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਅਜਿਹੇ ‘ਚ ਕੁਝ ਕਿਸਾਨਾਂ ਨੇ ਯਾਤਰਾ ‘ਚ ਸ਼ਮੂਲੀਅਤ ਕੀਤੀ ਪਰ ਟਿਕੈਤ ਨੇ ਭਾਕਿਯੂ (ਟਿਕੈਤ) ਦੇ ਅਹੁਦੇਦਾਰਾਂ ਨੂੰ ਯਾਤਰਾ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

ਭਾਕਿਯੂ (ਟਿਕੈਤ) ਦੇ ਬੈਨਰ ਹੇਠ 9 ਜਨਵਰੀ ਨੂੰ ਰਾਕੇਸ਼ ਟਿਕੈਤ ਕਾਂਗਰਸ ਸ਼ਾਸਤ ਰਾਜਾਂ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਰਾਹੁਲ ਨਾਲ ਗੱਲਬਾਤ ਕਰਨਗੇ। ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ, ਇਸ ਲਈ ਇੱਥੇ ਕਿਸਾਨਾਂ ਦੀ ਗੱਲ ਹੋਵੇਗੀ। ਸੇਬ ਦੇ ਬਾਗਾਂ ਦੇ ਕਿਸਾਨਾਂ ਲਈ ਸਬਸਿਡੀ ਦਾ ਮੁੱਦਾ ਉਠਾਇਆ ਜਾਵੇਗਾ।

error: Content is protected !!