ਦਿਹਾੜੀ ਲਾ ਕੇ ਆ ਰਹੇ 5 ਪ੍ਰਵਾਸੀ ਮਜ਼ਦੂਰਾਂ ‘ਤੇ ਚੜ੍ਹ ਗਈ ਤੇਜ਼ ਰਫ਼ਤਾਰ ਕਾਰ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਲੂ-ਕੰਢੇ

ਦਿਹਾੜੀ ਲਾ ਕੇ ਆ ਰਹੇ 5 ਪ੍ਰਵਾਸੀ ਮਜ਼ਦੂਰਾਂ ‘ਤੇ ਚੜ੍ਹ ਗਈ ਤੇਜ਼ ਰਫ਼ਤਾਰ ਕਾਰ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਲੂ-ਕੰਢੇ

ਮੁਕਤਸਰ (ਵੀਓਪੀ ਬਿਊਰੋ) ਇਕ ਪਾਸੇ ਜਿੱਥੇ ਇਸ ਸਮੇਂ ਕਹਿਰ ਦੀ ਠੰਢ ਪੈ ਰਹੀ ਹੈ ਅਤੇ ਕੋਹਰੇ ਦੇ ਕਾਰਨ ਵਿਜੀਬਿਲਟੀ ਵੀ ਘੱਟ ਹੋਈ ਹੈ, ਉੱਥੇ ਹੀ ਦੂਜੇ ਪਾਸੇ ਇਸ ਸਮੇਂ ਸੜਕ ਦੁਰਘਟਨਾਵਾਂ ਵਿਚ ਵੀ ਬਹੁਤ ਵਾਧਾ ਹੋ ਰਿਹਾ ਹੈ । ਹਰ ਰੋਜ਼ ਕਿਤੇ ਨਾ ਕਿਤੇ ਸੜਕ ਦੁਰਘਟਨਾਵਾਂ ਵਿੱਚ ਲੋਕ ਆਪਣੀ ਜਾਨ ਗਵਾ ਰਹੇ ਹਨ। ਬੀਤੀ ਸ਼ਾਮ ਮੁਕਤਸਰ ਦੇ ਪਿੰਡ ਭੁੱਲਰ ਨੇੜੇ ਹੋਏ ਇਕ ਸੜਕ ਹਾਦਸੇ ਵਿਚ 5 ਪ੍ਰਵਾਸੀ ਮਜ਼ਦੂਰਾਂ ਉਪਰ ਕਾਰ ਚੜ੍ਹ ਗਈ ਤੇ ਇਸ ਦੌਰਾਨ 3ਦੀ ਮੌਕੇ ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ ਪੰਜ ਪ੍ਰਵਾਸੀ ਮਜ਼ਦੂਰ ਸ਼ੁੱਕਰਵਾਰ ਦੇਰ ਰਾਤ ਪਿੰਡ ਭੁੱਲਰ ਦੇ ਅਰਜੁਨ ਪੈਲੇਸ ਤੋਂ ਘਰ ਪਰਤ ਰਹੇ ਸਨ। ਦੱਸਿਆ ਜਾਂਦਾ ਹੈ ਕਿ ਸਾਰੇ ਮਜ਼ਦੂਰ ਪੈਲੇਸ ਵਿੱਚ ਵੇਟਰ ਦਾ ਕੰਮ ਕਰਦੇ ਹਨ ਅਤੇ ਦੇਰ ਰਾਤ ਕੰਮ ਤੋਂ ਘਰ ਜਾ ਰਹੇ ਸਨ। ਇਹ ਪੰਜੇ ਵਿਅਕਤੀ ਮੁਕਤਸਰ ਸਾਈਡ ਤੋਂ ਪਿੰਡ ਭੁੱਲਰ ਕੋਲ ਨਹਿਰਾਂ ਦੇ ਨਜ਼ਦੀਕ ਪੈਦਲ ਜਾ ਰਹੇ ਸਨ ਕਿ ਧੁੰਦ ਕਾਰਨ ਬਠਿੰਡਾ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਰੋਹਿਤ ਅਚਾਰੀਆ, ਦਿਲਹਾਨ ਥਾਪਾ ਅਤੇ ਸੰਤੋਸ਼ ਥਾਪਾ ਨਾਮਕ ਤਿੰਨ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬਾਕੀ ਦੋ ਮਜ਼ਦੂਰ ਜ਼ਖ਼ਮੀ ਹੋ ਗਏ।

ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਤੇਜ਼ ਰਫਤਾਰ ਕਾਰ ਨੇ ਤਿੰਨਾਂ ਨੂੰ ਕੁਚਲ ਦਿੱਤਾ ਅਤੇ ਸੜਕ ਕਿਨਾਰੇ ਬਣੇ ਕਮਰੇ ਨੂੰ ਤੋੜਦੇ ਹੋਏ ਸਫੇਦ ਦਰੱਖਤ ਨਾਲ ਜਾ ਟਕਰਾਈ। ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ। ਜਦਕਿ ਕਾਰ ਚਾਲਕ ਦੇ ਨਾਲ ਸਵਾਰ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ। ਜ਼ਖ਼ਮੀ ਕਾਰ ਚਾਲਕ ਦੀ ਪਛਾਣ ਮਹਿਕਪ੍ਰੀਤ ਸਿੰਘ ਪੁੱਤਰ ਲਕਸ਼ਮਣ ਸਿੰਘ ਵਾਸੀ ਬੁੱਟਰ ਸਰੀਹ ਵਜੋਂ ਹੋਈ ਹੈ। ਜਿਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਉਸਦਾ ਸਾਥੀ ਗੁਰਕਰਨ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬੁੱਟਰ ਸਰ੍ਹੀਹ ਵੀ ਜ਼ਖਮੀ ਹੋ ਗਿਆ ਹੈ, ਜੋ ਕਿ ਸਿਵਲ ਹਸਪਤਾਲ ਮੁਕਤਸਰ ਵਿਖੇ ਦਾਖਲ ਹੈ।

error: Content is protected !!