ਸੁਖਬੀਰ ਬਾਦਲ ਹੋਏ ਹਰਿਮੰਦਰ ਸਾਹਿਬ ਨਤਮਸਤਕ, ਕਿਹਾ- ਭਗਵੰਤ ਮਾਨ ਤਾਂ ਨਾਸਤਿਕ ਬੰਦਾ 

ਸੁਖਬੀਰ ਬਾਦਲ ਹੋਏ ਹਰਿਮੰਦਰ ਸਾਹਿਬ ਨਤਮਸਤਕ, ਕਿਹਾ- ਭਗਵੰਤ ਮਾਨ ਤਾਂ ਨਾਸਤਿਕ ਬੰਦਾ

 

ਅੰਮ੍ਰਿਤਸਰ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਨੀਵਾਰ ਨੂੰ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੁਖਬੀਰ ਬਾਦਲ ਨੇ ਪੰਜਾਬ ਦੀ ਸਨਅਤ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸੂਬਾ ਸਰਕਾਰ ਤੋਂ ਜਲਦ ਉਦਯੋਗਿਕ ਨੀਤੀ ਲਿਆਉਣ ਦੀ ਮੰਗ ਕੀਤੀ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਪੰਜਾਬ ਦੀ ਬਾਕੀ ਇੰਡਸਟਰੀ ਵੀ ਦੂਜੇ ਸੂਬਿਆਂ ਵਿੱਚ ਚਲੇ ਜਾਵੇਗੀ।

ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲਾ 2022 ਪੰਜਾਬ ਲਈ ਸਭ ਤੋਂ ਮਾੜਾ ਰਿਹਾ ਹੈ। ਲੋਕ ਰਾਤ ਨੂੰ ਘਰੋਂ ਨਿਕਲਣ ਤੋਂ ਡਰਦੇ ਹਨ। ਇੰਡਸਟਰੀ ਦਾ ਕੋਈ ਅਜਿਹਾ ਵਿਅਕਤੀ ਨਹੀਂ ਜਿਸ ਨੇ ਗੈਂਗਸਟਰਾਂ ਨੂੰ ਫਿਰੌਤੀ ਨਾ ਦਿੱਤੀ ਹੋਵੇ। ਇੰਨਾ ਹੀ ਨਹੀਂ ਪਹਿਲਾਂ ਸਾਈਕਲ ਸਨਅਤ ਯੂਪੀ ਜਾਣ ਦੀ ਤਿਆਰੀ ਕਰ ਰਹੀ ਹੈ, ਜਦੋਂਕਿ ਹੁਣ ਪੰਜਾਬ ਦੀ ਹੌਜ਼ਰੀ ਸਨਅਤ ਜੰਮੂ-ਕਸ਼ਮੀਰ ਵਿੱਚ ਸ਼ਿਫਟ ਹੋਣ ਜਾ ਰਹੀ ਹੈ।

ਇਸ ਦੌਰਾਨ ਸੁਖਬੀਰ ਬਾਦਲ ਨੇ ਗੋਲਕ ‘ਚ ਪੈਸਾ ਨਾ ਪਾਉਣ ਦੇ ਬਿਆਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾਸਤਿਕ ਕਿਹਾ। ਉਨ੍ਹਾਂ ਕਿਹਾ ਕਿ ਸੀ.ਐਮ ਮਾਨ ਨੂੰ ਕਿਸੇ ਵੀ ਧਰਮ ਦੀ ਇੱਜ਼ਤ ਦੀ ਪ੍ਰਵਾਹ ਨਹੀਂ ਹੈ। ਸ਼ਰਾਬ ਪੀ ਕੇ ਗੁਰੂ ਘਰ ਜਾ ਸਕਣ ਵਾਲੇ ਬੰਦੇ ਤੋਂ ਅਸੀਂ ਇਹੀ ਆਸ ਰੱਖ ਸਕਦੇ ਹਾਂ।

error: Content is protected !!