ਠੰਢ ਤੋਂ ਬਚਣ ਲਈ ਸੌਣ ਲੱਗੇ ਕਮਰੇ ‘ਚ ਬਾਲ ਲਈ ਧੂਣੀ, ਸਵੇਰੇ ਮਿਲਿਆ ਲਾਸ਼ਾਂ ਦਾ ਢੇਰ, 5 ਲਾਸ਼ਾਂ ਦੇਖ ਕੇ ਲੋਕਾਂ ਦੇ ਨਿਕਲੇ ਤ੍ਰੈਹ

ਠੰਢ ਤੋਂ ਬਚਣ ਲਈ ਸੌਣ ਲੱਗੇ ਕਮਰੇ ‘ਚ ਬਾਲ ਲਈ ਧੂਣੀ, ਸਵੇਰੇ ਮਿਲਿਆ ਲਾਸ਼ਾਂ ਦਾ ਢੇਰ, 5 ਲਾਸ਼ਾਂ ਦੇਖ ਕੇ ਲੋਕਾਂ ਦੇ ਨਿਕਲੇ ਤ੍ਰੈਹ

 

ਸੁਨਾਮ (ਵੀਓਪੀ ਬਿਊਰੋ)- ਪਰਾਲੀ ਨੂੰ ਅੱਗ ਲਗਾ ਕੇ ਸੁੱਤੇ ਪਏ 5 ਪਰਵਾਸੀ ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਅਤੇ ਇਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮਜ਼ਦੂਰ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾਂਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੈਲਰ ਵਿੱਚ ਕੰਮ ਕਰਨ ਵਾਲੇ ਸੱਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ, ਅਮੰਤ ਕੁਮਾਰ ਅਤੇ ਸ਼ਿਵਰੁਦਰ ਐਤਵਾਰ ਰਾਤ ਕਰੀਬ ਦਸ ਵਜੇ ਆਪਣਾ ਕੰਮ ਖਤਮ ਕਰਕੇ ਸ਼ੈਲਰ ਵਿੱਚ ਬਣੇ ਕਮਰੇ ਵਿੱਚ ਹੀ ਸੌਂ ਗਏ। ਰਾਤ ਠੰਡ ਤੋਂ ਬਚਣ ਲਈ ਉਨ੍ਹਾਂ ਨੇ ਚੁੱਲ੍ਹਾ ਜਗਾ ਦਿੱਤਾ। ਸੋਮਵਾਰ ਸਵੇਰੇ ਮਜ਼ਦੂਰਾਂ ਨੂੰ ਕੰਮ ‘ਤੇ ਨਾ ਆਉਂਦੇ ਦੇਖ ਕੇ ਮਜ਼ਦੂਰ ਠੇਕੇਦਾਰ ਨੇ ਮਜ਼ਦੂਰਾਂ ਨੂੰ ਜਗਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੋਲ੍ਹਣ ‘ਤੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ।

ਇਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਸਤਿਆਨਾਰਾਇਣ ਸਾਧਾ, ਕਰਨ ਸਾਧਾ, ਸਚਿਨ ਕੁਮਾਰ, ਰਾਧੇ ਸਾਧਾ ਅਤੇ ਅਮੰਤ ਕੁਮਾਰ ਮ੍ਰਿਤਕ ਪਾਏ ਗਏ। ਜਦਕਿ ਸ਼ਿਵਰੁਦਰ ਦਾ ਸਾਹ ਚੱਲ ਰਿਹਾ ਸੀ। ਸ਼ਿਵਰੁਦਰ ਨੂੰ ਤੁਰੰਤ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਪੁਸ਼ਟੀ ਕਰਦਿਆਂ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!