ਕੰਮ-ਕਾਰ ਤੋਂ ਥੱਕ ਕੇ ਝੁੱਗੀਆਂ ‘ਚ ਸੌਣ ਗਏ ਮਜ਼ਦੂਰ ਤਾਂ ਲੱਗ ਗਈ ਅੱਗ, 6 ਬੱਚੇ ਝੁਲਸੇ

ਕੰਮ-ਕਾਰ ਤੋਂ ਥੱਕ ਕੇ ਝੁੱਗੀਆਂ ‘ਚ ਸੌਣ ਗਏ ਮਜ਼ਦੂਰ ਤਾਂ ਲੱਗ ਗਈ ਅੱਗ, 6 ਬੱਚੇ ਝੁਲਸੇ

 

ਲੁਧਿਆਣਾ (ਵੀਓਪੀ ਬਿਊਰੋ) ਸਰਦੀਆਂ ਦੇ ਮੌਸਮ ਵਿੱਚ ਅਗਨਜਨੀ ਦੀਆਂ ਘਟਨਾਵਾਂ ਜਿਆਦਾ ਸਾਹਮਣੇ ਆਉਂਦੀਆਂ ਹਨ। ਹੁਣ ਲੁਧਿਆਣਾ ਵਿੱਚ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਅਤੇ ਇਸ ਦੌਰਾਨ ਬੱਚੇ ਝੁਲਸ ਗਏ। ਇਹ ਘਟਨਾ ਲੁਧਿਆਣਾ ਦੇ ਪਿੰਡ ਮੰਡਿਆਣੀ ਵਿੱਚ ਵਾਪਰੀ।

ਇਸ ਹਾਦਸੇ ‘ਚ 6 ਬੱਚੇ ਝੁਲਸ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਖਾਣਾ ਖਾ ਕੇ ਸੁੱਤਾ ਹੀ ਸੀ ਕਿ ਅਚਾਨਕ ਝੁੱਗੀ ‘ਚ ਅੱਗ ਲੱਗ ਗਈ।

ਜ਼ਖਮੀ ਬੱਚਿਆਂ ਦੀ ਪਛਾਣ ਮੋਹਨ, ਅਮਨ, ਰਾਧਿਕਾ, ਕੋਮਲ, ਪ੍ਰਵੀਨ ਅਤੇ ਸ਼ੁਕਲਾ ਵਜੋਂ ਹੋਈ ਹੈ। ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਝੁਲਸੇ ਬੱਚਿਆਂ ਨੂੰ ਚੰਡੀਗੜ੍ਹ ਸੈਕਟਰ 32 ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਪਿੰਡ ਮੰਡਿਆਣੀ ‘ਚ ਹੜਕੰਪ ਮਚ ਗਿਆ ਹੈ।

ਝੁਲਸ ਗਏ ਬੱਚਿਆਂ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਦੇਰ ਰਾਤ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਸਾਰਾ ਪਰਿਵਾਰ ਖਾਣਾ ਖਾ ਕੇ ਸੌਂ ਗਿਆ। ਉਸ ਦਾ ਪਤੀ ਬੁੱਧ ਰਾਮ ਅਜੇ ਕੰਮ ਤੋਂ ਵਾਪਸ ਨਹੀਂ ਆਇਆ ਸੀ। ਉਹ ਉਸਦੇ ਘਰ ਆਉਣ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਝੁੱਗੀ ਨੂੰ ਅੱਗ ਲੱਗ ਗਈ। ਅੱਗ ਲੱਗਣ ‘ਤੇ ਉਸ ਨੇ ਰੌਲਾ ਪਾਇਆ। ਇਸ ’ਤੇ ਇਲਾਕੇ ਦੇ ਲੋਕਾਂ ਨੇ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ।

ਫਿਰ ਵੀ ਬੱਚੇ ਕਾਫੀ ਹੱਦ ਤੱਕ ਸੜ ਗਏ ਸਨ। ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਕਤ ਇਲਾਕਾ ਪੁਲਸ ਨੂੰ ਦੇਰ ਤੱਕ ਸੂਚਨਾ ਨਹੀਂ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!