ਮੇਅਰ ਦੇ ਡਰਾਈਵਰ ਨੇ ਮਾਰੀ ਲੜਕੀ ਨੂੰ ਗੋਲੀ, ਬਾਅਦ ‘ਚ ਖੁਦ ਵੀ ਕਰ ਲਈ ਖੁਦਕੁਸ਼ੀ, ਇਹ ਸੀ ਸਾਰਾ ਮਾਮਲਾ

ਮੇਅਰ ਦੇ ਡਰਾਈਵਰ ਨੇ ਮਾਰੀ ਲੜਕੀ ਨੂੰ ਗੋਲੀ, ਬਾਅਦ ‘ਚ ਖੁਦ ਵੀ ਕਰ ਲਈ ਖੁਦਕੁਸ਼ੀ, ਇਹ ਸੀ ਸਾਰਾ ਮਾਮਲਾ

ਵੀਓਪੀ ਬਿਊਰੋ -ਹੁਸ਼ਿਆਰਪੁਰ ਦੇ ਫਗਵਾੜਾ ਰੋਡ ‘ਤੇ ਸਥਿਤ ਪੁਰਹੀਰਾਂ ‘ਚ ਸੋਮਵਾਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਛਿੰਦਾ ਦੇ ਡਰਾਈਵਰ ਨੇ ਇਕ ਲੜਕੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ‘ਚ ਗੋਲੀ ਲੱਗਣ ਵਾਲੀ ਲੜਕੀ ਦੀ ਮੌਤ ਹੋ ਗਈ, ਜਦਕਿ ਮਨੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਮਾਲ ਰੋਡ ‘ਤੇ ਸ਼ਿਮਲਾ ਪਹਾੜੀ ਦੇ ਨਾਲ ਸਥਿਤ ਮੇਅਰ ਨੂੰ ਘਰ ਛੱਡਣ ਤੋਂ ਬਾਅਦ ਮਨੀ ਕਿਸੇ ਕੰਮ ਲਈ ਜਾਣ ਦੇ ਬਹਾਨੇ ਛੁੱਟੀ ਲੈ ਗਿਆ ਸੀ। ਇਸ ਦੌਰਾਨ ਮਨੀ ਪੁਰਹੀਰਾਂ ਪਹੁੰਚਿਆ ਅਤੇ 28 ਸਾਲਾ ਲੜਕੀ ਅਮਰਪ੍ਰੀਤ ਕੌਰ ਨੂੰ ਰਿਵਾਲਵਰ ਨਾਲ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ।

ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਮਨੀ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐਸਐਚਓ ਹਰ ਪ੍ਰੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਜਾਂਚ ਦੇ ਸਿਲਸਿਲੇ ਵਿੱਚ ਜਲੰਧਰ ਵਿੱਚ ਹਨ ਪਰ ਪੁਲੀਸ ਅਧਿਕਾਰੀ ਮੌਕੇ ’ਤੇ ਹੀ ਜਾਂਚ ਕਰ ਰਹੇ ਹਨ। ਉਸ ਦਾ ਕਹਿਣਾ ਹੈ ਕਿ ਪੁਲੀਸ ਮਨੀ ਦੇ ਬਿਆਨ ਲੈ ਕੇ ਹੀ ਇਸ ਬਾਰੇ ਕੁਝ ਕਹਿ ਸਕੇਗੀ। ਵਾਰਦਾਤ ਲਈ ਕਿਸ ਹਥਿਆਰ ਦੀ ਵਰਤੋਂ ਕੀਤੀ ਗਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!