ਕੜਾਕੇ ਦੀ ਠੰਢ ‘ਚ ਮਾਂ ਨੇ ਨਹਾਉਣ ਲਈ ਕੀਤਾ ਮਜਬੂਰ ਤਾਂ 9 ਸਾਲ ਦੇ ਬੱਚੇ ਨੇ ਬੁਲਾ ਲਈ ਪੁਲਿਸ

ਕੜਾਕੇ ਦੀ ਠੰਢ ‘ਚ ਮਾਂ ਨੇ ਨਹਾਉਣ ਲਈ ਕੀਤਾ ਮਜਬੂਰ ਤਾਂ 9 ਸਾਲ ਦੇ ਬੱਚੇ ਨੇ ਬੁਲਾ ਲਈ ਪੁਲਿਸ

 

ਯੂਪੀ (ਵੀਓਪੀ ਬਿਊਰੋ) ਉੱਤਰ ਭਾਰਤ ‘ਚ ਇਸ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ। ਉੱਤਰ ਪ੍ਰਦੇਸ਼ ਦੇ ਹਾਪੁੜ ‘ਚ 9 ਸਾਲ ਦੇ ਬੱਚੇ ਨੇ 112 ‘ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਸਾਹਮਣੇ ਆਉਂਦੇ ਹੀ ਗੁਆਂਢੀ ਵੀ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਦੇ ਮੁਹੱਲੇ ਪੁਲਿਸ ਆਖਿਰ ਕਿਸ ਕੰਮ ਲਈ ਆਈ।

ਘਰ ਪਹੁੰਚਣ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਬੱਚੇ ਦੀ ਮਾਂ ਉਸ ਨੂੰ ਵਾਰ-ਵਾਰ ਠੰਢ ‘ਚ ਨਹਾਉਣ ਲਈ ਕਹਿ ਰਹੀ ਸੀ। ਬੱਚੇ ਨੇ ਦੱਸਿਆ ਕਿ ਪਹਿਲਾਂ ਮਾਤਾ-ਪਿਤਾ ਨੇ ਮੈਨੂੰ ਆਪਣੇ ਸਟਾਈਲ ‘ਚ ਵਾਲ ਕੱਟਣ ਦੀ ਇਜਾਜ਼ਤ ਨਹੀਂ ਦਿੱਤੀ, ਫਿਰ ਉਹ ਨਹਾਉਣ ਦਾ ਦਬਾਅ ਦੇ ਰਹੇ ਹਨ।

ਪੂਰੀ ਘਟਨਾ ਦਾ ਪਤਾ ਲੱਗਣ ‘ਤੇ ਪੁਲਿਸ ਬੱਚੇ ਨੂੰ ਸਮਝਾ ਕੇ ਵਾਪਸ ਚਲੀ ਗਈ।

error: Content is protected !!