ਆਪਣੇ ਹੀ ਗੰਨਮੈਨਾਂ ਦੇ ਖਿਲਾਫ ਗਲੀ ‘ਚ ਧਰਨਾ ਲਾ ਕੇ ਬੈਠ ਗਿਆ ਕਾਂਗਰਸੀ ਆਗੂ ਮੰਡ 

ਆਪਣੇ ਹੀ ਗੰਨਮੈਨਾਂ ਦੇ ਖਿਲਾਫ ਗਲੀ ‘ਚ ਧਰਨਾ ਲਾ ਕੇ ਬੈਠ ਗਿਆ ਕਾਂਗਰਸੀ ਆਗੂ ਮੰਡ

 

ਲੁਧਿਆਣਾ (ਵੀਓਪੀ ਬਿਊਰੋ) ਅਕਸਰ ਹੀ ਚਰਚਾ ਵਿੱਚ ਰਹਿਣ ਵਾਲੇ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਕੁਝ ਮਹੀਨੇ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਇਸ ਤੋਂ ਬਾਅਦ ਉਸ ਦੀ ਸਕਿਓਰਿਟੀ ਵਧਾ ਦਿੱਤੀ ਗਈ ਸੀ। ਹੁਣ ਮੰਡ ਆਪਣੀ ਹੀ ਸਕਿਓਰਿਟੀ ਖਿਲਾਫ਼ ਘਰ ਦੇ ਬਾਹਰ ਧਰਨਾ ਲਾ ਕੇ ਬੈਠ ਗਿਆ ਹੈ।

ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਦੇਰ ਰਾਤ ਗਲੀ ਵਿੱਚ ਧਰਨਾ ਲਾ ਕੇ ਦੋਸ਼ ਲਾਇਆ ਕਿ ਚੌਕੀ ਇੰਚਾਰਜ ਤੇ ਉਸ ਦੇ ਗੰਨਮੈਨ ਉਸ ਦੀ ਗੱਲ ਨਹੀਂ ਮੰਨ ਰਹੇ। ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੰਡ ਪਿਛਲੇ ਦੋ ਮਹੀਨਿਆਂ ਤੋਂ ਨਜ਼ਰਬੰਦ ਹਨ।

ਮੰਡ ਨੇ ਡੀਜੀਪੀ ਗੌਰਵ ਯਾਦਵ ਤੋਂ ਮੰਗ ਕੀਤੀ ਹੈ ਕਿ ਚੌਕੀ ਇੰਚਾਰਜ ਗੁਰਮੀਤ ਸਿੰਘ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਦੂਜੇ ਪਾਸੇ ਮੰਡ ਨੇ ਕਿਹਾ ਕਿ ਚੌਕੀ ਇੰਚਾਰਜ ਦੋਗਲੀ ਨੀਤੀ ਅਪਣਾ ਰਹੇ ਹਨ। ਘਰ ਦੇ ਅੰਦਰ ਮੈਨੂੰ ਕੁਝ ਦੱਸਦਾ ਹੈ। ਬਾਹਰ ਸੁਰੱਖਿਆ ਕਰਮਚਾਰੀਆਂ ਨੂੰ ਕੁਝ ਹੋਰ ਦੱਸਦਾ ਹੈ।

ਮੰਡ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ਿਕਾਇਤ ਕੰਟਰੋਲ ਰੂਮ ਨੂੰ ਵੀ ਦਿੱਤੀ ਹੈ। ਉਹ ਕਰੀਬ 2 ਮਹੀਨਿਆਂ ਤੋਂ ਘਰ ‘ਚ ਨਜ਼ਰਬੰਦ ਹੈ। ਮੰਡ ਨੇ ਪੁਲਿਸ ਨੂੰ ਆਪਣੀ ਸੁਰੱਖਿਆ ਵਾਪਸ ਲੈਣ ਲਈ ਕਿਹਾ ਹੈ। ਦੱਸ ਦੇਈਏ ਕਿ ਗੁਰਸਿਮਰਨ ਸਿੰਘ ਮੰਡ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪੁਲਿਸ ਨਾਲ ਵਿਵਾਦਾਂ ਵਿੱਚ ਘਿਰਦੇ ਰਹਿੰਦੇ ਹਨ।

error: Content is protected !!