ਜਨਮ ਦਿਨ ਮਨਾਉਣ ਜਾ ਰਹੇ ਪੰਜ ਦੋਸਤਾਂ ‘ਤੇ ਚੜ੍ਹੀ ਮਰਸਿਡੀਜ਼ ਕਾਰ, ਮ੍ਰਿਤਕ ਨੌਜਵਾਨ ਦਾ ਸੀ ਅਗਲੇ ਮਹੀਨੇ ਵਿਆਹ

ਜਨਮ ਦਿਨ ਮਨਾਉਣ ਜਾ ਰਹੇ ਪੰਜ ਦੋਸਤਾਂ ‘ਤੇ ਚੜ੍ਹੀ ਮਰਸਿਡੀਜ਼ ਕਾਰ, ਮ੍ਰਿਤਕ ਨੌਜਵਾਨ ਦਾ ਸੀ ਅਗਲੇ ਮਹੀਨੇ ਵਿਆਹ

ਜਲੰਧਰ (ਵੀਓਪੀ ਬਿਊਰੋ) ਮੰਗਲਵਾਰ ਦੇਰ ਰਾਤ ਰਾਮਾ ਮੰਡੀ- ਹੁਸ਼ਿਆਰਪੁਰ ਰੋਡ ‘ਤੇ ਕਾਕੀ ਪਿੰਡ ਬਾਜ਼ਾਰ ਨੇੜੇ ਇਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਐਕਟਿਵਾ ਤੇ ਬਾਈਕ ਕੋਲ ਖੜ੍ਹੇ ਪੰਜ ਨੌਜਵਾਨਾਂ ਅਤੇ ਕੋਲ ਲੱਗੀ ਇਕ ਰੇਹੜੀ ਨੂੰ ਟੱਕਰ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਜਦਕਿ ਉਸ ਦਾ ਸਾਥੀ ਭੱਜਣ ‘ਚ ਕਾਮਯਾਬ ਹੋ ਗਿਆ। ਲੋਕਾਂ ਨੇ ਜ਼ਖਮੀ ਨੌਜਵਾਨਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਉਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਨੇ ਕਾਰ ਚਾਲਕ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।ਮ੍ਰਿਤਕ ਦੀ ਪਛਾਣ ਸ਼ੁਭਮ ਪਾਲ ਤੇ ਜ਼ਖਮੀ ਨੌਜਵਾਨਾਂ ਦੀ ਪਛਾਣ ਅਰਵਿੰਦ, ਪਾਰਸ ਤਿੰਨੋਂ ਵਾਸੀ ਬੜਿੰਗ, ਲਵੀਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਸੋਫੀ ਪਿੰਡ, ਅਵੀ ਪੁੱਤਰ ਕਿਸ਼ਨ ਵਾਸੀ ਦੀਪ ਨਗਰ ਵਜੋਂ ਹੋਈ ਹੈ।

ਜਾਂਚ ਅਧਿਕਾਰੀ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ 10 ਵਜੇ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕਾਕੀ ਪਿੰਡ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਖੜ੍ਹੇ ਪੰਜ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਭੁਵਨ ਪੁੱਤਰ ਬ੍ਰਿਜੇਸ਼ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕਾਰ ਕਬਜ਼ੇ ਵਿਚ ਲੈ ਲਈ ਹੈ। ਦੋ ਸਕੇ ਭਰਾਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹਾਦਸੇ ‘ਚ ਮਰਨ ਵਾਲੇ ਨੌਜਵਾਨ ਸ਼ੁਭਮ ਪਾਲ ਦਾ ਵਿਆਹ 18 ਫਰਵਰੀ ਨੂੰ ਹੋਣਾ ਤੈਅ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਸੁਭਮ ਦੀ ਮੌਤ ਦੀ ਸੂਚਨਾ ਮਿਲਦੇ ਹੀ ਘਰ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਮਾਪਿਆਂ ਨੇ ਦੱਸਿਆ ਕਿ ਸ਼ੁਭਮ ਕੈਂਟ ‘ਚ ਹੀ ਸੈਲੂਨ ਦਾ ਕੰਮ ਸਿੱਖਦਾ ਸੀ ਅਤੇ ਉਸ ਦਾ ਸੁਪਨਾ ਸੀ ਕਿ ਉਹ ਵਿਦੇਸ਼ ਜਾ ਕੇ ਉੱਥੇ ਸੈਲੂਨ ਦਾ ਕੰਮ ਕਰੇ।

error: Content is protected !!