ਜੇਠ ਨੇ ਭਰਜਾਈ ਨੂੰ ਮਾਰ ਕੇ ਲਾਸ਼ ਸੁੱਟ ਦਿੱਤੀ ਖੇਤਾਂ ‘ਚ, ਇਸ ਗੱਲ ਨੂੰ ਲੈ ਕੇ ਹੋਈ ਸੀ ਦੋਵਾਂ ‘ਚ ਅਨਬਨ

ਜੇਠ ਨੇ ਭਰਜਾਈ ਨੂੰ ਮਾਰ ਕੇ ਲਾਸ਼ ਸੁੱਟ ਦਿੱਤੀ ਖੇਤਾਂ ‘ਚ, ਇਸ ਗੱਲ ਨੂੰ ਲੈ ਕੇ ਹੋਈ ਸੀ ਦੋਵਾਂ ‘ਚ ਅਨਬਨ

 

 

ਵੀਓਪੀ ਬਿਊਰੋ- ਮਾਛੀਵਾੜਾ ਸਾਹਿਬ ਦੇ ਪਿੰਡ ਸਿਕੰਦਰਪੁਰ ‘ਚ ਮਾਮੂਲੀ ਝਗੜੇ ‘ਚ ਦੇਰ ਸ਼ਾਮ ਜੇਠ ਨੇ ਆਪਣੀ ਭਰਜਾਈ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਭਰਜਾਈ ਦੀ ਲਾਸ਼ ਨੂੰ ਬੋਰੀ ‘ਚ ਲਪੇਟ ਕੇ ਖੇਤਾਂ ਵਿੱਚ ਸੁੱਟ ਦਿੱਤੀ। ਪਤਨੀ ਦੇ ਅਚਾਨਕ ਲਾਪਤਾ ਹੋਣ ‘ਤੇ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਨੇੜਲੇ ਖੇਤਾਂ ‘ਚੋਂ ਬੋਰੀ ‘ਚ ਪਈ ਲਾਸ਼ ਬਰਾਮਦ ਕੀਤੀ।

ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਗਿਆ ਹੈ। ਪੁਲੀਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਮ੍ਰਿਤਕ ਔਰਤ ਦੀ ਪਛਾਣ ਮੁਸਕਾਨ (30) ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਮੁਸਕਾਨ ਦਾ ਪਤੀ ਰਾਜ ਸਿੰਘ ਮਾਛੀਵਾੜਾ ਸਾਹਿਬ ‘ਚ ਕੰਮ ਕਰਦਾ ਹੈ। ਉਸ ਦਾ ਆਪਣੇ ਭਰਾ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਜਦ ਉਹ ਕੰਮ ‘ਤੇ ਗਿਆ ਸੀ ਤਾਂ ਜੇਠ ਦਾ ਰਾਜ ਸਿੰਘ ਦੀ ਪਤਨੀ ਮੁਸਕਾਨ ਨਾਲ ਪਿੱਛੇ ਤੋਂ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਜੇਠ ਨੇ ਮੁਸਕਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਗਲੇ ‘ਤੇ ਗੰਭੀਰ ਸੱਟ ਲੱਗਣ ਕਾਰਨ ਮੁਸਕਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

error: Content is protected !!