ਚਾਈਨਾ ਡੋਰ ਨਾਲ ਪਤੰਗ ਚੜਾਉਂਦੇ ਬੱਚਿਆਂ ਨੂੰ ਲੱਗ ਗਿਆ ਕਰੰਟ, 7 ਸਾਲ ਦੇ ਬੱਚੇ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਚਾਈਨਾ ਡੋਰ ਨਾਲ ਪਤੰਗ ਚੜਾਉਂਦੇ ਬੱਚਿਆਂ ਨੂੰ ਲੱਗ ਗਿਆ ਕਰੰਟ, 7 ਸਾਲ ਦੇ ਬੱਚੇ ਦੀ ਮੌਤ, ਦੂਜਾ ਗੰਭੀਰ ਜ਼ਖਮੀ

 

ਲੁਧਿਆਣਾ (ਵੀਓਪੀ ਬਿਊਰੋ) ਚਾਹੇ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਉਪਰ ਰੋਕ ਲਾਈ ਗਈ ਹੈ ਪਰ ਫਿਰ ਹਰ ਬੱਚੇ ਦੇ ਹੱਥ ਵਿਚ ਇਹ ਹੀ ਡੋਰ ਹੈ। ਇਸ ਖਤਰਨਾਕ ਡੋਰ ਕਾਰਨ ਲੁਧਿਆਣਾ ਵਿੱਚ ਬੁੱਧਵਾਰ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ। ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ।

ਦੋਵੇਂ ਬੱਚੇ ਘਰ ਦੀ ਛੱਤ ‘ਤੇ ਪਤੰਗ ਉਡਾ ਰਹੇ ਸਨ। ਇਸ ਦੌਰਾਨ ਡੋਰ ਹਾਈ ਟੈਂਸ਼ਨ ਦੀਆਂ ਤਾਰਾਂ ਵਿੱਚ ਫਸ ਗਈ, ਬੱਚਾ ਤਾਰ ਤੋਂ ਡੋਰ ਛੁਡਾਉਣ ਗਿਆ ਸੀ ਕਿ ਅਚਾਨਕ ਕਰੰਟ ਲੱਗ ਗਿਆ।

ਇਸ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਬੱਚੇ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਕਿਸੇ ਤਰ੍ਹਾਂ ਉਸ ਨੂੰ ਕਰੰਟ ਲੱਗਣ ਤੋਂ ਬਚਾਇਆ। ਲੋਕ ਝੁਲਸੇ ਬੱਚੇ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮਰਨ ਵਾਲੇ ਬੱਚੇ ਦਾ ਨਾਂ ਮਨਕੀਰਤ ਸਿੰਘ ਹੈ, ਉਸ ਦੀ ਉਮਰ 7 ਸਾਲ ਸੀ।

ਜ਼ਖਮੀ ਦੀ ਪਛਾਣ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ। ਅਮਨਪ੍ਰੀਤ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਸੜ ਗਏ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।

error: Content is protected !!