ਰਾਹੁਲ ਗਾਂਧੀ ਸਾਹਮਣੇ ਰਾਜਾ ਵੜਿੰਗ ਦੀ ਹੋਈ ਲੱਸੀ, ਸੁਰੱਖਿਆ ਗਾਰਡਾਂ ਨੇ ਧੱਕੇ ਮਾਰ-ਮਾਰ ਕੇ ਕੱਢਿਆ ‘ਭਾਰਤ ਜੋੜੋ ਯਾਤਰਾ’ ‘ਚੋਂ
ਲੁਧਿਆਣਾ (ਵੀਓਪੀ ਬਿਊਰੋ) ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੱਲ੍ਹ ਰਾਹੁਲ ਗਾਂਧੀ ਦੀ ਪੰਜਾਬ ‘ਚ ਭਾਰਤ ਜੋੜੋ ਯਾਤਰਾ ਦੌਰਾਨ ਝਟਕਾ ਲੱਗਾ। ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਇੱਕ ਖਾਸ ਆਗੂ ਨੂੰ ਰਾਹੁਲ ਗਾਂਧੀ ਦੇ ਨੇੜੇ ਲੈ ਕੇ ਜਾ ਰਹੇ ਸਨ। ਇਹ ਦੇਖ ਕੇ ਰਾਹੁਲ ਦੀ ਸੁਰੱਖਿਆ ‘ਚ ਤਾਇਨਾਤ ਮੁਲਾਜ਼ਮ ਨੇ ਰਾਜਾ ਵੜਿੰਗ ਨੂੰ ਧੱਕਾ ਦੇ ਕੇ ਉੱਥੋ ਭਜਾ ਦਿੱਤਾ।
ਇਹ ਸਭ ਰਾਹੁਲ ਗਾਂਧੀ ਦੇ ਸਾਹਮਣੇ ਹੋਇਆ। ਹਾਲਾਂਕਿ ਉਸ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜਾ ਵੈੜਿੰਗ ਕਾਫੀ ਗੁੱਸੇ ‘ਚ ਨਜ਼ਰ ਆ ਰਿਹਾ ਹੈ। ਉਂਜ, ਕਾਂਗਰਸੀ ਸਪੱਸ਼ਟ ਕਰ ਰਹੇ ਹਨ ਕਿ ਉਹ ਰਾਹੁਲ ਨੂੰ ਮਿਲਣ ਲਈ ਇੱਕ ਆਮ ਵਰਕਰ ਨੂੰ ਲੈ ਕੇ ਜਾ ਰਹੇ ਸਨ।