Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
13
SAD NEWS: ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਜੋੜੇ ਨੇ ਕਰ ਲਈ ਖੁਦਕੁਸ਼ੀ, ਚਾਅ ਲਿੱਥਣ ਤੋਂ ਪਹਿਲਾਂ ਹੀ ਉੱਠੀਆਂ ਅਰਥੀਆਂ
Latest News
Punjab
SAD NEWS: ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਜੋੜੇ ਨੇ ਕਰ ਲਈ ਖੁਦਕੁਸ਼ੀ, ਚਾਅ ਲਿੱਥਣ ਤੋਂ ਪਹਿਲਾਂ ਹੀ ਉੱਠੀਆਂ ਅਰਥੀਆਂ
January 13, 2023
Voice of Punjab
SAD NEWS: ਵਿਆਹ ਤੋਂ ਢਾਈ ਮਹੀਨੇ ਬਾਅਦ ਹੀ ਜੋੜੇ ਨੇ ਕਰ ਲਈ ਖੁਦਕੁਸ਼ੀ, ਚਾਅ ਲਿੱਥਣ ਤੋਂ ਪਹਿਲਾਂ ਹੀ ਉੱਠੀਆਂ ਅਰਥੀਆਂ
ਫਰੀਦਕੋਟ (ਵੀਓਪੀ ਬਿਊਰੋ) ਫਰੀਦਕੋਟ ‘ਚ ਜ਼ਹਿਰੀਲੀ ਚੀਜ਼ ਖਾਣ ਕਾਰਨ ਪਤੀ-ਪਤਨੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਰੀਬ ਢਾਈ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਇਸ ਸਬੰਧੀ ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀਚਰ ਕਲੋਨੀ ਦੇ ਰਹਿਣ ਵਾਲੇ ਕਰੀਬ 25 ਸਾਲਾ ਸੋਨੂੰ ਅਤੇ ਉਸ ਦੀ ਪਤਨੀ ਸ਼ਹਿਨਾਜ਼ ਆਪਣੇ ਪਰਿਵਾਰ ਨਾਲ ਰਹਿੰਦੇ ਸਨ ਅਤੇ 9 ਜਨਵਰੀ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਮਰੇ ਵਿਚ ਸੌਣ ਲਈ ਚਲੇ ਗਏ। 10 ਜਨਵਰੀ ਦੀ ਸਵੇਰ ਨੂੰ ਜਦੋਂ ਸੋਨੂੰ ਦੇ ਭਰਾ ਅਸ਼ਵਨੀ ਨੇ ਉਸ ਨੂੰ ਜਗਾਉਣ ਲਈ ਦਰਵਾਜ਼ਾ ਖੜਕਾਇਆ ਤਾਂ ਸ਼ਹਿਨਾਜ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਈ। ਇਸ ਤੋਂ ਬਾਅਦ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਸੋਨੂੰ ਵੀ ਬੇਹੋਸ਼ ਪਿਆ ਸੀ।
ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ। ਜਿੱਥੇ ਉਸ ਦਾ ਦੋ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ ਪਰ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਸਬੰਧੀ ਏਐਸਆਈ ਇਕਬਾਲ ਚੰਦ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ। ਜੇਕਰ ਜਾਂਚ ਦੌਰਾਨ ਕੁਝ ਹੋਰ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ।
Post navigation
CM Maan ਨੇ 6 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਦਿੱਤਾ ਲੋਹੜੀ ਦਾ ਤੋਹਫਾ, ਟਵੀਟ ਕਰ ਦੇ ਕਹੀ ਇਹ ਗੱਲ
ਹਿੰਦੁਸਤਾਨੀ ਫੌਜ ਵਿੱਚ ਸਿੱਖ ਸੈਨਿਕਾਂ ਲਈ ਹੈਲਮੇਟ ਯੋਜਨਾ ‘ਤੇ ਦਿੱਲੀ ਅਕਾਲੀ ਮੁਖੀ ਸਰਨਾ ਨੇ ਜਤਾਇਆ ਇਤਰਾਜ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us