ਕੰਮ ਕਰ ਕੇ ਖੁਸ਼ ਨਹੀਂ ਸੀ ਤਾਂ ਘਰ ਹੀ ਨਕਲੀ ਨੋਟ ਬਣਾ ਕੇ ਲੱਗਾ ਐਸ਼-ਪ੍ਰਸਤੀ ਕਰਨ, ਪੁਲਿਸ ਨੇ ਮਾਰਿਆ ਛਾਪਾ ਤਾਂ ਲਾਈ ਬੈਠਾ ਸੀ ਨੋਟਾਂ ਦਾ ਢੇਰ 

ਕੰਮ ਕਰ ਕੇ ਖੁਸ਼ ਨਹੀਂ ਸੀ ਤਾਂ ਘਰ ਹੀ ਨਕਲੀ ਨੋਟ ਬਣਾ ਕੇ ਲੱਗਾ ਐਸ਼-ਪ੍ਰਸਤੀ ਕਰਨ, ਪੁਲਿਸ ਨੇ ਮਾਰਿਆ ਛਾਪਾ ਤਾਂ ਲਾਈ ਬੈਠਾ ਸੀ ਨੋਟਾਂ ਦਾ ਢੇਰ

ਗੁਰਦਾਸਪੁਰ (ਵੀਓਪੀ ਬਿਊਰੋ) ਘਰ ‘ਚ ਪ੍ਰਿੰਟਰ ਦੀ ਮਦਦ ਨਾਲ ਭਾਰਤੀ ਕਰੰਸੀ ਛਾਪਣ ਵਾਲੇ ਵਿਅਕਤੀ ਨੂੰ ਸੀ.ਆਈ.ਏ ਸਟਾਫ ਨੇ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਜਾਅਲੀ ਕਰੰਸੀ, ਪ੍ਰਿੰਟਰ, ਕਟਰ ਅਤੇ ਹੋਰ ਸਾਮਾਨ ਬਰਾਮਦ ਹੋਇਆ। ਮਾਮਲਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ।

ਕੰਮਚੋਰ ਜਲਦ ਅਮੀਰ ਬਣਨ ਦੇ ਲਈ ਅਜਿਹੀਆਂ ਹਰਕਤਾਂ ਕਰਦੇ ਹਨ। ਪੁਲਿਸ ਥਾਣਾ ਧਾਰੀਵਾਲ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸੀਆਈਏ ਸਟਾਫ਼ ਦੇ ਏਐਸਆਈ ਰਣਜੀਤ ਸਿੰਘ, ਏਐਸਆਈ ਹਰਜੀਤ ਸਿੰਘ, ਏਐਸਆਈ ਅਮਰੀਕ ਸਿੰਘ ਅਤੇ ਏਐਸਆਈ ਸਰਵਣ ਸਿੰਘ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਗਸ਼ਤ ਕਰ ਰਹੇ ਸਨ।

ਇਸ ਦੌਰਾਨ ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਦੇ ਡੇਰੇ ਨੂੰ ਜਾਂਦੀ ਸੜਕ ‘ਤੇ ਨਾਕਾਬੰਦੀ ਕਰਕੇ ਕਥਿਤ ਦੋਸ਼ੀ ਬਲਦੇਵ ਸਿੰਘ ਉਰਫ ਦੇਬਾ ਵਾਸੀ ਪਸਨਾਵਾਲ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ |

ਇਸ ਦੌਰਾਨ ਦੋਸ਼ੀ ਦੀ ਤਲਾਸ਼ੀ ਲੈਣ ‘ਤੇ ਉਸ ਦੀ ਜੈਕੇਟ ਦੀ ਜੇਬ ‘ਚੋਂ ਇਕ ਪਲਾਸਟਿਕ ਦਾ ਲਿਫਾਫਾ ਬਰਾਮਦ ਹੋਇਆ। ਇਸ ਵਿੱਚ 100-100 ਦੇ 298 ਨੋਟ ਮਿਲੇ ਹਨ। ਪੁੱਛਗਿੱਛ ਕਰਨ ‘ਤੇ ਮੁਲਜ਼ਮ ਦੇ ਘਰੋਂ 500-500 ਰੁਪਏ ਦੇ 37 ਨਕਲੀ ਨੋਟ ਬਰਾਮਦ ਹੋਏ। 2000-2000 ਦੇ 73 ਨਕਲੀ ਨੋਟ ਵੀ ਮਿਲੇ ਹਨ। ਨਕਲੀ ਨੋਟਾਂ ਦੀ ਕੁੱਲ ਰਕਮ 194,300 ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਜਾਅਲੀ ਕਰੰਸੀ ਬਣਾਉਣ ਦਾ ਸਾਮਾਨ, ਇੱਕ ਪ੍ਰਿੰਟਰ, ਇੱਕ ਟੇਪ, ਸਫ਼ੈਦ ਕਾਗਜ਼, ਇੱਕ ਕੈਂਚੀ, ਇੱਕ ਸਕੇਲ, ਇੱਕ ਪੁਰਾਣਾ ਗੱਤਾ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ ਹੈ।

error: Content is protected !!