ਪੰਜਾਬ ਸਰਕਾਰ ਕੇਜਰੀਵਾਲ ਦੀ ਪਕੜ ‘ਚ, ਸੁਨੀਲ ਜਾਖੜ ਨੇ ਕਿਹਾ- ਲੋਕਤੰਤਰ ਲਈ ਚੰਗੀ ਗੱਲ ਨਹੀਂ 

ਪੰਜਾਬ ਸਰਕਾਰ ਕੇਜਰੀਵਾਲ ਦੀ ਪਕੜ ‘ਚ, ਸੁਨੀਲ ਜਾਖੜ ਨੇ ਕਿਹਾ- ਲੋਕਤੰਤਰ ਲਈ ਚੰਗੀ ਗੱਲ ਨਹੀਂ

 

ਚੰਡੀਗੜ੍ਹ (ਵੀਓਪੀ ਬਿਊਰੋ) ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਸੁਨੀਲ ਜਾਖੜ ਨੇ ਅੱਜ ਦਾਅਵਾ ਕੀਤਾ ਹੈ ਕਿ ਦਿੱਲੀ ਸਥਿਤ ਆਮ ਆਦਮੀ ਪਾਰਟੀ (ਆਪ) ਹਾਈਕਮਾਂਡ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਪੂਰੀ ਪਕੜ ਹੈ।

ਲੋਹੜੀ ਅਤੇ ਮਕਰ ਸੰਕ੍ਰਾਂਤੀ ਵਿੱਚ ਸ਼ਾਮਲ ਹੋਣ ਲਈ ਕਈ ਸਾਲਾਂ ਬਾਅਦ ਸੁਭਾਸ਼ ਨਗਰ ਸਥਿਤ ਆਪਣੇ ਨਿਵਾਸ ਸਥਾਨ ’ਤੇ ਪੁੱਜੇ ਜਾਖੜ ਨੇ ਕਿਹਾ ਕਿ ‘ਆਪ’ ਸਰਕਾਰ ਦੀ ਇਹ ਹੋਣੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਸਰਕਾਰ ਬਣਨ ਸਮੇਂ ਤਕਰੀਬਨ ਸਾਰੀਆਂ ਹੋਰ ਸਿਆਸੀ ਪਾਰਟੀਆਂ ਅਜਿਹੇ ਖਦਸ਼ੇ ਜ਼ਾਹਰ ਕਰ ਰਹੀਆਂ ਸਨ। “ਹੁਣ, ਸਥਿਤੀ ਇਹ ਹੈ ਕਿ ਮਾਨ ਲੋਕਾਂ ਵਿੱਚ ਆਪਣਾ ਭਰੋਸਾ ਕਾਇਮ ਕਰਨ ਵਿੱਚ ਅਸਫਲ ਰਿਹਾ ਹੈ… ਇਹ ਸਥਿਤੀ ਲੋਕਤੰਤਰ ਲਈ ਚੰਗੀ ਨਿਸ਼ਾਨੀ ਨਹੀਂ ਮੰਨੀ ਜਾਂਦੀ।

ਉਨ੍ਹਾਂ ਕਿਹਾ ਕਿ ਲੋਕ-ਪੱਖੀ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੇ ਦਾਅਵੇ ਸਿਰਫ਼ ਪ੍ਰਚਾਰ ਤੱਕ ਹੀ ਸੀਮਤ ਰਹਿ ਗਏ ਹਨ। “ਪੰਜਾਬ ਦੇ ਸੂਝਵਾਨ ਅਤੇ ਚੇਤੰਨ ਲੋਕ ਅਸਲੀਅਤ ਨੂੰ ਸਮਝਦੇ ਹਨ ਜੋ ਸ਼ੀਸ਼ੇ ਵਾਂਗ ਸਾਫ਼ ਦਿਖਾਈ ਦੇ ਰਹੀ ਹੈ

error: Content is protected !!