ਬੱਚਿਆਂ ਨੂੰ ਮੋਬਾਈਲ ਚੋਰੀ ਕਰਨ ਦੀ ਟ੍ਰੇਨਿੰਗ ਦੇਣ ਲਈ ਖੁੱਲ੍ਹੇ ਕੋਚਿੰਗ ਸੈਂਟਰ, ਕੋਰਸ ਪੂਰਾ ਕਰਨ ਤੋਂ ਬਾਅਦ ਰੁਜ਼ਗਾਰ ਵੀ ਪੱਕਾ
ਰਾਂਚੀ (ਵੀਓਪੀ ਬਿਊਰੋ) ਝਾਰਖੰਡ ਦੇ ਸਾਹਿਬਗੰਜ ਜ਼ਿਲ੍ਹੇ ਦੇ ਰਾਜਮਹਿਲ ਅਤੇ ਤਿਨਪਹਾਰ ਕਸਬਿਆਂ ਵਿੱਚ ਅਜਿਹੇ ‘ਸਕੂਲ’ ਹਨ ਜਿੱਥੇ ਬੱਚਿਆਂ ਨੂੰ ਮੋਬਾਈਲ ਫ਼ੋਨ ਚੋਰੀ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇੱਥੇ ਸਿਖਲਾਈ ਪ੍ਰਾਪਤ ਬੱਚਿਆਂ ਨੂੰ ਵੱਡੇ ਸ਼ਹਿਰਾਂ ਅਤੇ ਮਹਾਨਗਰਾਂ ਵਿੱਚ ਭੇਜਿਆ ਜਾਂਦਾ ਹੈ ਅਤੇ ਫਿਰ ਗਿਰੋਹ ਦੇ ਆਗੂ ਉਨ੍ਹਾਂ ਨੂੰ ਇਲਾਕੇ ਅਲਾਟ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਨਿਗਰਾਨੀ ਕਰਦੇ ਹਨ। ਰਾਂਚੀ ਪੁਲਿਸ ਨੇ ਹਾਲ ਹੀ ਵਿੱਚ ਮੋਬਾਈਲ ਫ਼ੋਨ ਚੋਰ ਗਿਰੋਹ ਦੇ ਚਾਰ ਨਾਬਾਲਗ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੇ 43 ਮੋਬਾਈਲ ਵੀ ਬਰਾਮਦ ਕੀਤੇ ਹਨ।