ਸਦਰ ਬਾਜ਼ਾਰ ਦੇ ਵਪਾਰੀਆਂ ਨੇ ਗਲੇ ਵਿੱਚ ਤਾਲਾ ਲਟਕਾ ਕੇ ਸੀਲਿੰਗ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਸਦਰ ਬਾਜ਼ਾਰ ਦੇ ਵਪਾਰੀਆਂ ਨੇ ਗਲੇ ਵਿੱਚ ਤਾਲਾ ਲਟਕਾ ਕੇ ਸੀਲਿੰਗ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਵਪਾਰੀ ਰੋਸ ਮਾਰਚ ਕਰਦਿਆਂ ਲੈਫਟੀਨੈਂਟ ਗਵਰਨਰ ਨੂੰ ਦੇਂਗੇ ਮੰਗ ਪੱਤਰ: ਪੰਮਾ

ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਸਦਰ ਬਜ਼ਾਰ ਦੀ ਸੀਲਿੰਗ ਖ਼ਿਲਾਫ਼ ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਪ੍ਰਧਾਨ ਰਾਕੇਸ਼ ਯਾਦਵ ਦੀ ਪ੍ਰਧਾਨਗੀ ਹੇਠ ਦੁਖੀ ਵਪਾਰੀ ਆਪਣੇ ਗਲ ਵਿੱਚ ਤਾਲਾ ਲਟਕਾ ਕੇ ਸੜਕਾਂ ’ਤੇ ਉਤਰ ਆਏ।

ਇਸ ਮੌਕੇ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਚੌਧਰੀ ਯੋਗਿੰਦਰ ਸਿੰਘ, ਜਨਰਲ ਸਕੱਤਰ ਰਜਿੰਦਰ ਸ਼ਰਮਾ ਸਮੇਤ ਸੈਂਕੜੇ ਕਾਰੋਬਾਰੀ ਆਪਣੇ ਗਲਾਂ ਵਿੱਚ ਤਾਲੇ ਲਟਕਾਉਂਦੇ ਹੋਏ ਐਮਸੀਡੀ ਹਾਇ ਹਾਇ, ਸੀਲਿੰਗ ਦੀ ਕਾਰਵਾਈ ਬੰਦ ਕਰੋ ਸਮੇਤ ਕਈ ਨਾਅਰੇ ਲਗਾ ਰਹੇ ਸਨ।

ਇਸ ਮੌਕੇ ਪਰਮਜੀਤ ਸਿੰਘ ਪੰਮਾ, ਰਾਕੇਸ਼ ਯਾਦਵ ਨੇ ਕਿਹਾ ਕਿ ਸੀਲਿੰਗ ਦੀ ਕਾਰਵਾਈ ਕਾਰਨ ਸਦਰ ਬਾਜ਼ਾਰ ਦੇ ਵਪਾਰੀ ਨਿਰਾਸ਼ ਹੋ ਗਏ ਹਨ, ਜਿਸ ਕਾਰਨ ਉਹ ਹੁਣ ਸੜਕਾਂ ‘ਤੇ ਆ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਪਰਮਜੀਤ ਸਿੰਘ ਪੰਮਾ, ਰਾਕੇਸ਼ ਯਾਦਵ ਨੇ ਦੱਸਿਆ ਕਿ ਭਲਕੇ ਸਦਰ ਬਾਜ਼ਾਰ ਦੇ ਵਪਾਰੀ ਰੋਸ ਮਾਰਚ ਕਰਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ। ਇਸ ਮੌਕੇ ਰਜਿੰਦਰ ਸ਼ਰਮਾ, ਯੋਗਿੰਦਰ ਚੌਧਰੀ ਨੇ ਕਿਹਾ ਕਿ ਇਹ ਅੰਦੋਲਨ ਲੰਮਾ ਸਮਾਂ ਚੱਲੇਗਾ, ਜਦੋਂ ਤੱਕ ਦੁਕਾਨਾਂ ਦੀਆਂ ਸੀਲਾਂ ਨਹੀਂ ਖੁੱਲ੍ਹਦੀਆਂ ਉਦੋਂ ਤੱਕ ਵਪਾਰੀ ਸੜਕਾਂ ‘ਤੇ ਬੈਠਣਗੇ ।

error: Content is protected !!