ਜਾਗੋ ਦੇਖਣ ਆਈ 11 ਸਾਲ ਦੀ ਮਾਸੂਮ ਨੂੰ ਹਵਸੀਆਂ ਨੇ ਅਗਵਾ ਕਰ ਕੇ ਕੀਤਾ ਗੈਂਗਰੇਪ

ਜਾਗੋ ਦੇਖਣ ਆਈ 11 ਸਾਲ ਦੀ ਮਾਸੂਮ ਨੂੰ ਹਵਸੀਆਂ ਨੇ ਅਗਵਾ ਕਰ ਕੇ ਕੀਤਾ ਗੈਂਗਰੇਪ

 

ਪਟਿਆਲਾ (ਵੀਓਪੀ ਬਿਊਰੋ) ਬੀਤੀ ਰਾਤ ਵਿਆਹ ਦੀ ਜਾਗੋ ਦੇਖਣ ਗਈ 11 ਸਾਲ ਦੀ ਮਾਸੂਮ ਨਾਲ ਦੋ ਹਵਸੀਆਂ ਨੇ ਗੈਂਗਰੇਪ ਕਰ ਦਿੱਤਾ। ਲੜਕੀ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਵਿੱਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਦੋਵਾਂ ਮੁਲਜ਼ਮ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਜਾਂਚ ਅਧਿਕਾਰੀ ਪੁਲੀਸ ਚੌਕੀ ਬਲਵੇਦਾ ਦੇ ਇੰਚਾਰਜ ਏਐਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਲੜਕੀ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਮੁਲਜ਼ਮ ਅਮਨਦੀਪ ਸਿੰਘ (23) ਅਤੇ ਦਲਬੀਰ ਸਿੰਘ (22) ਨੇ ਲੜਕੀ ਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਅਗਵਾ ਕਰ ਲਿਆ। ਮੁਲਜ਼ਮ ਲੜਕੀ ਨੂੰ ਕਾਰ ਵਿੱਚ ਬਿਠਾ ਕੇ ਨੇੜਲੇ ਖੇਤਾਂ ਵਿੱਚ ਲੈ ਗਏ ਅਤੇ ਉਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

ਸਾਬਕਾ ਸਰਪੰਚ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਪਰਿਵਾਰ ਅਤੇ ਆਸ-ਪਾਸ ਦੇ ਲੋਕ ਅਜੇ ਵੀ ਬੱਚੀ ਦੀ ਭਾਲ ਕਰ ਰਹੇ ਸਨ ਕਿ ਕਰੀਬ ਇਕ ਘੰਟੇ ਬਾਅਦ ਦੋਵੇਂ ਦੋਸ਼ੀ ਨੌਜਵਾਨ ਉਕਤ ਲੜਕੀ ਨੂੰ ਗੰਭੀਰ ਹਾਲਤ ਵਿਚ ਛੱਡਣ ਲਈ ਉਸ ਦੇ ਘਰ ਦੇ ਨੇੜੇ ਪਹੁੰਚੇ। ਇਨ੍ਹਾਂ ‘ਚੋਂ ਇਕ ਨੂੰ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਹੀ ਕਾਬੂ ਕਰ ਲਿਆ, ਜਦਕਿ ਦੂਜਾ ਦੋਸ਼ੀ ਲੜਕੀ ਦੇ ਦਾਦੇ ਦੀ ਉਂਗਲੀ ‘ਤੇ ਸੱਟ ਮਾਰ ਕੇ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ।

error: Content is protected !!