ਘਰਦਿਆਂ ਨੇ ਪ੍ਰੇਮੀ ਨਾਲ ਵਿਆਹ ਤੋਂ ਨਾ ਕੀਤੀ ਤਾਂ ਪੰਜਵੀਂ ਮੰਜ਼ਿਲ ‘ਤੇ ਚੜ੍ਹ ਕੇ ਦਿੱਤੀ ਖੁਦਕੁਸ਼ੀ ਦੀ ਧਮਕੀ, ਪੁਲਿਸ ਮਨਾ ਕੇ ਹੇਠਾਂ ਲਿਆਈ ਤਾਂ ਪ੍ਰੇਮੀ ਵੀ ਮੁਕਰ ਗਿਆ  

ਘਰਦਿਆਂ ਨੇ ਪ੍ਰੇਮੀ ਨਾਲ ਵਿਆਹ ਤੋਂ ਨਾ ਕੀਤੀ ਤਾਂ ਪੰਜਵੀਂ ਮੰਜ਼ਿਲ ‘ਤੇ ਚੜ੍ਹ ਕੇ ਦਿੱਤੀ ਖੁਦਕੁਸ਼ੀ ਦੀ ਧਮਕੀ, ਪੁਲਿਸ ਮਨਾ ਕੇ ਹੇਠਾਂ ਲਿਆਈ ਤਾਂ ਪ੍ਰੇਮੀ ਵੀ ਮੁਕਰ ਗਿਆ

 

 

ਅੰਮ੍ਰਿਤਸਰ (ਵੀਓਪੀ ਬਿਊਰੋ) ਪ੍ਰੇਮੀ ਦੇ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰੀ ਬੈਠੀ ਇਕ ਲੜਕੀ ਨੇ ਜਦ ਆਪਣੇ ਘਰਦਿਆਂ ਦਾ ਵਿਰੋਧ ਕੀਤਾ ਤਾਂ ਬਾਅਦ ਵਿੱਚ ਉਸ ਨੂੰ ਆਪਣੇ ਪ੍ਰੇਮੀ ਕੋਲੋਂ ਵੀ ਨਾ ਦਾ ਜਵਾਬ ਮਿਲ ਗਿਆ। ਲੜਕੀ ਹੁਣ ਨਿਰਾਸ਼ਾ ਦੇ ਆਲਮ ‘ਚ ਆਪਣੇ ਮਾਪਿਆਂ ਨਾਲ ਡੇਰਾ ਬਾਬਾ ਨਾਨਕ ਚਲੀ ਗਈ ਹੈ। ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਮਗਰੋਂ ਪਰਿਵਾਰ ਹਵਾਲੇ ਵੀ ਕਰ ਦਿੱਤਾ ਹੈ।

ਸ਼ਨੀਵਾਰ ਨੂੰ ਟ੍ਰਿਲੀਅਮ ਮਾਲ ਦੀ ਪੰਜਵੀਂ ਮੰਜ਼ਿਲ ਦੀ ਕੰਧ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਨੂੰ ਪੁਲਿਸ ਨੇ ਰਾਤ 11 ਵਜੇ ਹੇਠਾਂ ਲਿਆਂਦਾ ਸੀ। ਜਦੋਂ ਉਹ ਹੇਠਾਂ ਉਤਰੀ ਤਾਂ ਉਸ ਦਾ ਬੁਆਏਫ੍ਰੈਂਡ ਵੀ ਉੱਥੇ ਮੌਜੂਦ ਸੀ। ਜਿਵੇਂ ਹੀ ਲੜਕੀ ਨੇ ਉਸ ਨੂੰ ਵਿਆਹ ਕਰਨ ਲਈ ਕਿਹਾ ਤਾਂ ਨੌਜਵਾਨ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਦਾ ਮੈਡੀਕਲ ਕਰਵਾਇਆ ਗਿਆ।

ਲੜਕੀ ਨੇ ਦੱਸਿਆ ਕਿ ਉਸਦੀ ਅਤੇ ਨੌਜਵਾਨ ਦੀ ਦੁਬਈ ਵਿੱਚ ਦੋਸਤੀ ਹੋਈ ਸੀ। ਦੋਵੇਂ ਦੁਬਈ ‘ਚ ਕੰਮ ਕਰਦੇ ਸਨ। ਲੰਬੇ ਸਮੇਂ ਤੱਕ ਇੱਕ ਦੂਜੇ ਦੇ ਦੋਸਤ ਰਹਿਣ ਤੋਂ ਬਾਅਦ ਦੋਵਾਂ ਨੇ ਉੱਥੇ ਹੀ ਵਿਆਹ ਦਾ ਵਾਅਦਾ ਕੀਤਾ ਸੀ। ਜਦੋਂ ਦੋਵੇਂ ਪੰਜਾਬ ਵਾਪਸ ਆਏ ਤਾਂ ਲੜਕੀ ਨੇ ਆਪਣੇ ਘਰ ਵਿਆਹ ਦੀ ਗੱਲ ਕੀਤੀ।

ਪਰਿਵਾਰ ਵਾਲਿਆਂ ਨੇ ਗੱਲ ਸੁਣ ਕੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਲੜਕੀ ਨੇ ਟ੍ਰਿਲੀਅਮ ਮਾਲ ਦੀ ਪੰਜਵੀਂ ਮੰਜ਼ਿਲ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮੇਂ ‘ਤੇ ਪੁਲਸ ਦੀ ਸੂਝ-ਬੂਝ ਕਾਰਨ ਲੜਕੀ ਨੂੰ ਸੁਰੱਖਿਅਤ ਬਚਾ ਲਿਆ ਗਿਆ।

error: Content is protected !!