ਰੋਜ਼ ਪੀਂਦੀ ਸੀ ਮਹਿੰਗੀ ਸ਼ਰਾਬ, ਬੁਆਏਫਰੈਂਡ ਨੇ ਕਿਹਾ – ਮੇਰਾ ਤਾਂ ਕੰਮ ਪਹਿਲਾਂ ਹੀ ਮੰਦਾ ਹੁਣ ਬੱਸ ਕਰ, ਤਾਂ ਕਰ’ਤਾ ਕਤਲ

ਰੋਜ਼ ਪੀਂਦੀ ਸੀ ਮਹਿੰਗੀ ਸ਼ਰਾਬ, ਬੁਆਏਫਰੈਂਡ ਨੇ ਕਿਹਾ – ਮੇਰਾ ਤਾਂ ਕੰਮ ਪਹਿਲਾਂ ਹੀ ਮੰਦਾ ਹੁਣ ਬੱਸ ਕਰ, ਤਾਂ ਕਰ’ਤਾ ਕਤਲ

 

ਵੀਓਪੀ ਬਿਊਰੋ – ਕਹਿੰਦੇ ਨੇ ਕੀ ਵਾਰ ਪਿਆਰ ਹੀ ਸਾਡੀ ਜਾਨ ਦਾ ਦੁਸ਼ਮਣ ਬਣ ਜਾਂਦਾ ਹੈ, ਅਜਿਹਾ ਹੀ ਅਮਰੀਕਾ ਦੇ ਫਲੋਰੀਡਾ ‘ਚ ਇਕ ਲੜਕੇ ਦੇ ਨਾਲ ਹੋਇਆ, ਜਿੱਥੇ ਆਪਣੀ ਪ੍ਰੇਮਿਕਾ ਦੇ ਨਾਲ ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਲੜਕੇ ਨੂੰ ਉਸ ਦੀ ਹੀ ਪ੍ਰੇਮਿਕਾ ਨੇ ਮੌਤ ਦੇ ਘਾਟ ਉਤਾਰ ਦਿੱਤਾ। ਕਾਰਨ ਵੀ ਇਸ ਕਤਲ ਪਿੱਛੇ ਕੋਈ ਵੱਡਾ ਨਹੀਂ ਸੀ, ਉਕਤ ਲੜਕੇ ਨੇ ਆਪਣੀ ਪ੍ਰੇਮਿਕਾ ਨੂੰ ਸਿਰਫ ਦਾਰੂ ਪੀਣ ਤੋਂ ਹੀ ਮਨ੍ਹਾ ਕੀਤਾ ਸੀ।

ਮਿਆਮੀ ਹੇਰਾਲਡ ਦੀ ਰਿਪੋਰਟ ਮੁਤਾਬਕ ਐਲਿਜ਼ਾਬੇਥ ਐਨ ਸ਼ੇਰਲਾਕ ਮੇਸਨ ਅਤੇ ਉਸ ਦਾ ਲਿਵ-ਇਨ ਪਾਰਟਨਰ ਵਿਦਹੇਲਡ ਇੱਕ ਮਜ਼ੇਦਾਰ ਸ਼ਾਮ ਮਨਾਉਣ ਜਾ ਰਹੇ ਸਨ। ਇਸ ਦੌਰਾਨ ਐਲਿਜ਼ਾਬੈਥ ਆਪਣੇ ਬੁਆਏਫ੍ਰੈਂਡ ਨੂੰ ਮਹਿੰਗੀ ਸ਼ਰਾਬ ਪਿਆਉਣ ਲਈ ਜਿੱਦ ਕਰਨ ਲੱਗੀ। ਪਰ ਬੁਆਏਫ੍ਰੈਂਡ ਨੇ ਕਿਹਾ ਕਿ ਉਸ ਦਾ ਕੰਮ ਤਾਂ ਪਹਿਲਾਂ ਹੀ ਮੰਦਾ ਪਿਆ ਹੈ ਤੇ ਉਹ ਉਸ ਨੂੰ ਮਹਿੰਗੀ ਸ਼ਰਾਬ ਨਹੀਂ ਪਿਆ ਸਕਦਾ ਅਤੇ ਇਸ ਗੱਲ ਤੋਂ ਉਹ ਆਪਣੇ ਬੁਆਏਫ੍ਰੈਂਡ ਤੋਂ ਨਾਰਾਜ਼ ਸੀ।

ਇਸ ਦੌਰਾਨ ਗੱਲ ਇੰਨੀ ਵੱਧ ਗਈ ਕਿ ਐਲਿਜ਼ਾਬੇਥ ਨੇ ਲੜਾਈ ਦੌਰਾਨ ਆਪਣੇ ਬੁਆਏਫ੍ਰੈਂਡ ਦੇ ਪ੍ਰਾਈਵੇਟ ਪਾਰਟ ‘ਤੇ ਜ਼ੋਰਦਾਰ ਲੱਤ ਮਾਰ ਦਿੱਤੀ। ਇਸ ਦੌਰਾਨ ਉਕਤ ਨੌਜਵਾਨ ਦੀ ਮੌਤ ਹੋ ਗਈ। ਸਥਾਨਕ ਪੁਲਿਸ ਨੇ ਐਲਿਜ਼ਾਬੈਥ ਨੂੰ ਗ੍ਰਿਫਤਾਰ ਕੀਤਾ ਹੈ। ਫਿਰ ਉਸ ਨੂੰ ਲੀ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ।

error: Content is protected !!