Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
29
ਹਾਈ ਕੋਰਟ ਪਹੁੰਚ ਕੇ ਕੁੜੀ ਕਹਿੰਦੀ – ਘਰ ਦੇ ਮੇਰਾ ਵਿਆਹ 50 ਸਾਲ ਦੇ ਬੁੱਢੇ ਨਾਲ ਕਰਵਾ ਰਹੇ ਨੇ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
Latest News
National
Punjab
ਹਾਈ ਕੋਰਟ ਪਹੁੰਚ ਕੇ ਕੁੜੀ ਕਹਿੰਦੀ – ਘਰ ਦੇ ਮੇਰਾ ਵਿਆਹ 50 ਸਾਲ ਦੇ ਬੁੱਢੇ ਨਾਲ ਕਰਵਾ ਰਹੇ ਨੇ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
January 29, 2023
Voice of Punjab
ਹਾਈ ਕੋਰਟ ਪਹੁੰਚ ਕੇ ਕੁੜੀ ਕਹਿੰਦੀ – ਘਰ ਦੇ ਮੇਰਾ ਵਿਆਹ 50 ਸਾਲ ਦੇ ਬੁੱਢੇ ਨਾਲ ਕਰਵਾ ਰਹੇ ਨੇ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਚੰਡੀਗੜ੍ਹ (ਵੀਓਪੀ ਬਿਊਰੋ) ਬੀਤੇ ਦਿਨੀ ਇਕ 27 ਸਾਲ ਦੀ ਲੜਕੀ ਨੇ ਹਾਈ ਕੋਰਟ ਪਹੁੰਚ ਕੇ ਆਪਣੀ ਜਾਨ ਬਚਾਉਣ ਲਈ ਸੁਰੱਖਿਆ ਮੰਗੀ ਹੈ। ਉਕਤ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਦਾ ਵਿਆਹ 50 ਸਾਲਾ ਵਿਅਕਤੀ ਨਾਲ ਜ਼ਬਰਦਸਤੀ ਕਰਵਾ ਰਹੇ ਹਨ। ਉਸ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਹਾਈ ਕੋਰਟ ਨੇ ਇਸ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਪੰਜਾਬ ਸਰਕਾਰ ਦੀ ਤਰਫੋਂ ਦੱਸਿਆ ਗਿਆ ਕਿ ਪਟੀਸ਼ਨਰ ਦੇ ਪਿਤਾ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਪਟੀਸ਼ਨਕਰਤਾ ਦੇ ਪਿਤਾ ਨੇ ਕਿਹਾ ਕਿ ਬੇਟੀ ਉਸ ਦੇ ਨਾਲ ਨਹੀਂ ਰਹਿੰਦੀ ਅਤੇ ਉਹ ਅਣਵਿਆਹੀ ਹੈ। ਉਸ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਬੇਟੀ ਕਿੱਥੇ ਰਹਿੰਦੀ ਹੈ ਅਤੇ ਨਾ ਹੀ ਉਹ ਚਾਹੁੰਦਾ ਹੈ ਕਿ ਉਸ ਦਾ ਜ਼ਬਰਦਸਤੀ ਵਿਆਹ ਕਰਵਾਇਆ ਜਾਵੇ।
ਪਟੀਸ਼ਨਕਰਤਾ ਦੇ ਪਿਤਾ ਨੇ ਕਿਹਾ ਕਿ ਉਹ ਬੇਟੀ ਦੀ ਜ਼ਿੰਦਗੀ ‘ਚ ਕਦੇ ਵੀ ਦਖਲ ਨਹੀਂ ਦੇਣਗੇ। ਉਹ ਜਿੱਥੇ ਚਾਹੇ ਰਹਿ ਸਕਦੀ ਹੈ ਅਤੇ ਜਿਸ ਨਾਲ ਚਾਹੇ ਵਿਆਹ ਕਰ ਸਕਦਾ ਹੈ। ਲੁਧਿਆਣਾ ਦੇ ਏਸੀਪੀ ਨੇ ਪਿਤਾ ਦੇ ਬਿਆਨ ਸਮੇਤ ਹਲਫ਼ਨਾਮਾ ਦਾਇਰ ਕੀਤਾ ਹੈ। ਇਸ ਹਲਫਨਾਮੇ ਤੋਂ ਬਾਅਦ ਅਦਾਲਤ ਨੇ ਪਟੀਸ਼ਨਰ ਦਾ ਪੱਖ ਜਾਨਣਾ ਚਾਹਿਆ ਤਾਂ ਪਟੀਸ਼ਨਰ ਨੇ ਕਿਹਾ ਕਿ ਹੁਣ ਉਹ ਸੰਤੁਸ਼ਟ ਹੈ ਅਤੇ ਪਟੀਸ਼ਨ ਵਾਪਸ ਲੈਣਾ ਚਾਹੁੰਦੀ ਹੈ। ਇਸ ਤੋਂ ਬਾਅਦ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਵਾਪਸ ਲੈਣ ਦੀ ਖੁੱਲ੍ਹ ਦਿੰਦੇ ਹੋਏ ਖਾਰਜ ਕਰ ਦਿੱਤਾ।
Post navigation
ਜਲਾਵਤਨੀ ਸਿੰਘ ਭਾਈ ਸੋਹਣ ਸਿੰਘ ਕੰਗ ਜਰਮਨੀ ਦੇ ਹੋਏ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ
ਭੈਣ ਨੇ ਪਿੰਡ ‘ਚ ਹੀ ਕਰਵਾਇਆ ਸੀ ਪ੍ਰੇਮ ਵਿਆਹ, ਇਸੇ ਰੰਜਿਸ਼ ਨੂੰ ਦਿਲ ‘ਚ ਲਈ ਬੈਠੇ ਭਰਾ ਨੇ ਮੌਕਾ ਮਿਲਦੇ ਹੀ ਕਰ ਦਿੱਤਾ ਇਹ ਕਾਰਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us