ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਰਾਹ ਦਾ ਰੋੜਾ ਬਣ ਰਿਹਾ ਸੀ ਪਤੀ, ਤਾਂ ਸਿਰਫਿਰੇ ਆਸ਼ਿਕ ਨੇ ਕਤਲ ਕਰ ਕੇ ਲਾਸ਼ ਸੁੱਟ ਦਿੱਤੀ ਰੋਡ ‘ਤੇ

ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਰਾਹ ਦਾ ਰੋੜਾ ਬਣ ਰਿਹਾ ਸੀ ਪਤੀ, ਤਾਂ ਸਿਰਫਿਰੇ ਆਸ਼ਿਕ ਨੇ ਕਤਲ ਕਰ ਕੇ ਲਾਸ਼ ਸੁੱਟ ਦਿੱਤੀ ਰੋਡ ‘ਤੇ

ਪਟਿਆਲਾ (ਵੀਓਪੀ ਬਿਊਰੋ) ਬੀਤੇ ਦਿਨੀਂ ਖੇੜੀ ਗੰਡੀਆਂ ਥਾਣੇ ਅਧੀਨ ਪੈਂਦੇ ਪਿੰਡ ਲੋਚਵਾਂ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਸੀ ਪਰ ਜਦ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਭੇਦ ਖੁੱਲਿਆ ਤਾਂ ਪਤਾ ਲੱਗਾ ਕਿ ਇਹ ਸੜਕ ਹਾਦਸਾ ਨਹੀਂ ਹੈ, ਸਗੋਂ ਕਤਲ ਕਰ ਕੇ ਲਾਸ਼ ਨੂੰ ਸੜਕ ‘ਤੇ ਸੁੱਟ ਦਿੱਤਾ ਗਿਆ ਸੀ। ਇਹ ਕਤਲ ਮ੍ਰਿਤਕ ਦੀ ਪਤਨੀ ਦੇ ਆਸ਼ਿਕ ਨੇ ਕੀਤਾ ਸੀ ਤਾਂ ਜੋ ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਸਕੇ।


ਇਸ ਸਬੰਧੀ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਿੰਡ ਲੋਚਵਾਂ ਦੇ ਵਸਨੀਕ ਜਤਿੰਦਰ ਸਿੰਘ ਦੀ ਲਾਸ਼ 12 ਜਨਵਰੀ 2023 ਨੂੰ ਘਨੌਰ-ਸ਼ੰਭੂ ਰੋਡ ਟੀ ਪੁਆਇੰਟ ਸਨੌਲੀਆਂ ਤੋਂ ਮਿਲੀ ਸੀ। ਉਸ ਦੇ ਸਿਰ ਅਤੇ ਸਰੀਰ ਦੇ ਕਈ ਹਿੱਸਿਆਂ ‘ਤੇ ਸੱਟਾਂ ਦੇ ਨਿਸ਼ਾਨ ਸਨ, ਉਸ ਨੂੰ ਤੁਰੰਤ ਰਾਜਪੁਰਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ’ਤੇ ਪੁਲਿਸ ਥਾਣਾ ਘਨੌਰ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਵਾਪਰੇ ਸੜਕ ਹਾਦਸੇ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜਤਿੰਦਰ ਸਿੰਘ ’ਤੇ ਹਮਲਾ ਹੋਇਆ ਹੈ ਅਤੇ ਸਕੂਟਰ ਅਤੇ ਲਾਸ਼ ਨੂੰ ਟੀ-ਪੁਆਇੰਟ ‘ਤੇ ਸੁੱਟ ਦਿੱਤਾ ਗਿਆ ਸੀ।

ਬਾਰੀਕੀ ਨਾਲ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਥਾਣਾ ਸ਼ੰਭੂ ਦੇ ਪਿੰਡ ਬਪਰੌਰ ਦੇ ਰਹਿਣ ਵਾਲੇ ਗੁਰਦਿਆਲ ਸਿੰਘ ਉਰਫ਼ ਨਿਹਾਲ ਦੇ ਪੜ੍ਹਾਈ ਦੌਰਾਨ ਹੀ ਮ੍ਰਿਤਕ ਜਤਿੰਦਰ ਸਿੰਘ ਦੀ ਪਤਨੀ ਨਾਲ ਸਬੰਧ ਸਨ। ਹੁਣ ਗੁਰਦਿਆਲ ਸਿੰਘ ਕਿਸੇ ਵੀ ਤਰੀਕੇ ਨਾਲ ਉਸਦਾ ਪਿਆਰ ਹਾਸਿਲ ਕਰਨਾ ਚਾਹੁੰਦਾ ਸੀ।

ਜਤਿੰਦਰ ਸਿੰਘ ਦੀ ਪਿੱਪਲ ਮਗੋਲੀ ਦੇ ਬੱਸ ਸਟੈਂਡ ’ਤੇ ਇਲੈਕਟ੍ਰੋਨਿਕਸ ਦੀ ਦੁਕਾਨ ਸੀ। ਹਰ ਰੋਜ਼ ਉਹ ਆਪਣੇ ਸਕੂਟਰ ‘ਤੇ ਦੁਕਾਨ ‘ਤੇ ਆਉਂਦਾ-ਜਾਂਦਾ ਸੀ। 12 ਜਨਵਰੀ 2023 ਨੂੰ ਜਦੋਂ ਉਹ ਰਾਤ ਕਰੀਬ ਅੱਠ ਵਜੇ ਦੁਕਾਨ ਬੰਦ ਕਰਕੇ ਘਰ ਵਾਪਸ ਆ ਰਿਹਾ ਸੀ ਤਾਂ ਘਨੌਰ-ਸ਼ੰਭੂ ਟੀ-ਪੁਆਇੰਟ ਸਨੌਲੀਆਂ ਨੇੜੇ ਉਸ ਦਾ ਰਾਡ ਨਾਲ ਕਤਲ ਕਰ ਦਿੱਤਾ ਗਿਆ।

error: Content is protected !!