Skip to content
Monday, January 20, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
31
ਪਿਸ਼ਾਵਰ (ਪਾਕਿਸਤਾਨ) ਦੀ ਮਸਜਿਦ ਵਿਚ ਹੋਏ ਹਮਲੇ ਦੌਰਾਨ ਮਨੁੱਖੀ ਜਾਨਾਂ ਦਾ ਹੋਇਆ ਵੱਡਾ ਨੁਕਸਾਨ ਅਫਸੋਸਨਾਕ : ਮਾਨ
Latest News
National
Punjab
ਪਿਸ਼ਾਵਰ (ਪਾਕਿਸਤਾਨ) ਦੀ ਮਸਜਿਦ ਵਿਚ ਹੋਏ ਹਮਲੇ ਦੌਰਾਨ ਮਨੁੱਖੀ ਜਾਨਾਂ ਦਾ ਹੋਇਆ ਵੱਡਾ ਨੁਕਸਾਨ ਅਫਸੋਸਨਾਕ : ਮਾਨ
January 31, 2023
editor
ਪਿਸ਼ਾਵਰ (ਪਾਕਿਸਤਾਨ) ਦੀ ਮਸਜਿਦ ਵਿਚ ਹੋਏ ਹਮਲੇ ਦੌਰਾਨ ਮਨੁੱਖੀ ਜਾਨਾਂ ਦਾ ਹੋਇਆ ਵੱਡਾ ਨੁਕਸਾਨ ਅਫਸੋਸਨਾਕ : ਮਾਨ
ਨਵੀਂ ਦਿੱਲੀ, 31 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਪਾਕਿਸਤਾਨ ਦੇ ਪਿਸ਼ਾਵਰ ਵਿਚ ਇਕ ਆਤਮਘਾਤੀ ਧਮਾਕੇ ਰਾਹੀ ਹੋਏ ਵਿਸਫੋਟ ਦੌਰਾਨ ਜੋ 61 ਇਨਸਾਨੀ ਜਾਨਾਂ ਮੌਤ ਦੇ ਮੂੰਹ ਵਿਚ ਚਲੇ ਗਈਆ ਹਨ ਅਤੇ ਕੋਈ 150 ਦੇ ਕਰੀਬ ਇਨਸਾਨ ਜਖ਼ਮੀ ਹੋਏ ਹਨ, ਇਹ ਹੋਈ ਘਟਨਾ ਮਨੁੱਖਤਾ ਵਿਰੋਧੀ ਹੋਣ ਦੇ ਨਾਲ-ਨਾਲ ਅਤਿ ਅਫਸੋਸਨਾਕ ਤੇ ਨਿੰਦਣਯੋਗ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿਖੇਧੀ ਕਰਦਾ ਹੋਇਆ ਮ੍ਰਿਤਕ ਅਤੇ ਪੀੜ੍ਹਤ ਪਰਿਵਾਰਾਂ ਨਾਲ ਇਨਸਾਨੀਅਤ ਦੇ ਨਾਤੇ ਹਮਦਰਦੀ ਜਾਹਰ ਕਰਦਾ ਹੋਇਆ ਜਿਥੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ, ਉਥੇ ਇਸ ਹੋਈ ਹੈਵਾਨੀਅਤ ਦੇ ਅਮਲ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਪਾਕਿਸਤਾਨ ਸਰਕਾਰ ਅਤੇ ਹੋਰ ਮੁਲਕਾਂ ਦੀਆਂ ਹਕੂਮਤਾਂ ਨੂੰ ਮਾਰੇ ਗਏ ਤੇ ਜਖ਼ਮੀ ਹੋਏ ਪਰਿਵਾਰਾਂ ਦੀ ਮਾਲੀ ਤੌਰ ਤੇ ਖੁੱਲ੍ਹਕੇ ਮਦਦ ਕਰਨ ਦੀ ਅਪੀਲ ਕਰਦਾ ਹੈ ਕਿਉਂਕਿ ਉਥੋ ਦੇ ਬਣੇ ਵਿਸਫੋਟਕ ਹਾਲਾਤਾਂ ਦੀ ਬਦੌਲਤ ਪਹਿਲੋ ਹੀ ਭੁੱਖਮਰੀ ਵਰਗੇ ਹਾਲਾਤ ਪੈਦਾ ਹੋਏ ਪਏ ਹਨ, ਜਿਸ ਨੂੰ ਸਾਨੂੰ ਸਭਨਾਂ ਨੂੰ ਸਹੀ ਕਰਨ ਲਈ ਯੋਗਦਾਨ ਪਾਉਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਿਸ਼ਾਵਰ ਵਿਚ ਹੋਏ ਆਤਮਘਾਤੀ ਬੰਬ ਵਿਸਫੋਟ ਦੌਰਾਨ ਮਾਰੇ ਗਏ ਅਤੇ ਜਖ਼ਮੀ ਹੋਏ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਇਸ ਵਰਤਾਰੇ ਦੀ ਨਿਖੇਧੀ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਅਜੋਕਾ ਸਮਾਂ ਇਨਸਾਨੀ ਜਿੰਦਗਾਨੀਆ ਨੂੰ ਤਬਾਹ ਕਰਨ ਜਾਂ ਸਮਾਜਿਕ ਮਾਹੌਲ ਨੂੰ ਨਫਰਤ ਭਰਿਆ ਬਣਾਉਣ ਵਾਲਾ ਨਹੀ ਹੈ ਬਲਕਿ ਇਨਸਾਨੀ ਕਦਰਾਂ-ਕੀਮਤਾਂ ਦੀ ਹਰ ਕੀਮਤ ਤੇ ਦ੍ਰਿੜਤਾ ਨਾਲ ਰਾਖੀ ਕਰਨ ਅਤੇ ਸੰਸਾਰ ਵਿਚ ਜਿਥੇ ਕਿਤੇ ਵੀ ਗਰੀਬੀ, ਬੇਰੁਜਗਾਰੀ, ਭੁੱਖਮਰੀ ਜਾਂ ਹਕੂਮਤੀ ਤਾਨਾਸਾਹੀ ਦੀ ਬਦੌਲਤ ਜ਼ਬਰ ਜੁਲਮ ਹੋ ਰਿਹਾ ਹੈ ਜਾਂ ਇਨਸਾਨੀ ਜਿੰਦਗਾਨੀਆ ਵੱਡੇ ਸੰਕਟ ਵਿਚੋ ਗੁਜਰ ਰਹੀਆ ਹਨ, ਤਾਂ ਇਨਸਾਨੀ ਜਾਨਾਂ ਲੈਣ ਦੇ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਦਾ ਨਹੀ ਬਲਕਿ ਲੋੜਵੰਦਾਂ, ਬੇਸਹਾਰਿਆ, ਵਿਧਾਵਾਂ, ਯਤੀਮਾ ਅਤੇ ਭੁੱਖਿਆ ਨੂੰ ਹਰ ਤਰ੍ਹਾਂ ਮਦਦ ਕਰਕੇ ਮਨੁੱਖਤਾ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਦਾ ਹੈ । ਇਸ ਲਈ ਅਜਿਹੀਆ ਮਨੁੱਖਤਾ ਵਿਰੋਧੀ ਕਾਰਵਾਈਆ ਕਿਸੇ ਵੀ ਮੁਲਕ ਵਿਚ ਹੋਣ, ਉਨ੍ਹਾਂ ਨੂੰ ਕਦੀ ਵੀ ਸਹਿਣ ਨਹੀ ਕੀਤਾ ਜਾ ਸਕਦਾ । ਬਲਕਿ ਜੋ ਕਿਸੇ ਵੀ ਕਾਰਨ ਨਿਰਾਸਾ ਜਾਂ ਬੇਚੈਨੀ ਵਿਚ ਅਜਿਹਾ ਕੁਝ ਕਰ ਰਹੇ ਹਨ, ਹੁਕਮਰਾਨਾਂ ਵੱਲੋ ਉਨ੍ਹਾਂ ਦੀ ਪੀੜ੍ਹਾ ਨੂੰ ਵੀ ਸਮਝਕੇ ਸਹੀ ਦਿਸ਼ਾ ਵੱਲ ਅਮਲ ਕਰਦੇ ਹੋਏ ਸਮਾਜਿਕ ਮਾਹੌਲ ਨੂੰ ਸਹੀ ਰੱਖਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਵਰਗ ਨੂੰ ਮਜਬੂਰੀ ਵੱਸ ਹਥਿਆਰ ਚੁੱਕਣ ਜਾਂ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਲਈ ਮਜਬੂਰ ਨਾ ਹੋਣਾ ਪਵੇ । ਸਮੁੱਚੇ ਮੁਲਕਾਂ ਤੇ ਸਮੁੱਚੇ ਸੰਸਾਰ ਵਿਚ ਅਮਨ-ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਕਾਇਮ ਰਹਿ ਸਕੇ ।
Post navigation
ਜੀਐਚਪੀਐਸ ਸਕੂਲ ਵਿਖੇ ਹੋਈ ਬੁੱਤ ਪੂਜਾ ਦੇ ਵਿਰੋਧ ਵਿਚ ਅਖੰਡ ਪਾਠ ਸਾਹਿਬ ਰੱਖ ਪਸਚਾਤਾਪ ਦਿਵਸ ਮਨਾਇਆ ਜਾਏ : ਸਰਨਾ
ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵਿਖੇ ਚਲਾਈ ਗਈ ਦਸਖਤੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us