ਸਾਬਕਾ ਪੀ.ਐੱਮ ਸਰਦਾਰ ਮਨਮੋਹਨ ਸਿੰਘ ਨੂੰ ਬ੍ਰਿਟੇਨ ਨੇ ਦਿੱਤਾ ਲਾਈਫ ਟਾਈਮ ਅਚੀਵਮੈਂਟ ਅਵਾਰਡ

ਸਾਬਕਾ ਪੀ.ਐੱਮ ਸਰਦਾਰ ਮਨਮੋਹਨ ਸਿੰਘ ਨੂੰ ਬ੍ਰਿਟੇਨ ਨੇ ਦਿੱਤਾ ਲਾਈਫ ਟਾਈਮ ਅਚੀਵਮੈਂਟ ਅਵਾਰਡ

ਨੈਸ਼ਨਲ ਡੈਸਕ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਆਰਥਿਕ ਤੇ ਸਿਆਸੀ ਜੀਵਨ ਵਿਚ ਉਨ੍ਹਾਂ ਦੇ ਯੋਗਦਾਨ ਲਈ ਹੁਣੇ ਜਿਹੇ ਲੰਦਨ ਵਿਚ ਇੰਡੀਆ-ਯੂਕੇ ਅਚੀਵਰਸ ਆਨਰਸ ਵੱਲੋਂ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਾਲਾਂਕਿ ਇਸ ਐਵਾਰਡ ਨੂੰ ਲੈਣ ਲਈ ਸਾਬਕਾ ਪੀਐੱਮ ਬ੍ਰਿਟੇਨ ਨਹੀਂ ਪਹੁੰਚੇ ਪਰ ਇਹ ਐਵਾਰਡ ਰਾਸ਼ਟਰੀ ਭਾਰਤੀ ਵਿਦਿਆਰਥੀ ਤੇ ਸਾਬਕਾ ਵਿਦਿਆਰਥੀ ਸੰਘ (NISAU) ਯੂਕੇ ਵੱਲੋਂ ਦਿੱਲੀ ਵਿਚ ਡਾ. ਮਨਮੋਹਨ ਸਿੰਘ ਨੂੰ ਸੌਂਪਿਆ ਜਾਵੇਗਾ।

ਭਾਰਤ ਵਿਚ ਬ੍ਰਿਟਿਸ਼ ਕੌਂਸਲ ਤੇ ਯੂਕੇ ਤੇ ਕੌਮਾਂਤਰੀ ਵਪਾਰ ਵਿਭਾਗ ਨਾਲ ਸਾਂਝੇਦਾਰੀ ਵਿਚ ਰਾਸ਼ਟਰੀ ਭਾਰਤੀ ਵਿਦਿਆਰਥੀ ਤੇ ਸਾਬਕਾ ਵਿਦਿਆਰਥੀ ਸੰਘ ਯੂਕੇ ਵੱਲੋਂ ਇੰਡੀ-ਯੂਕੇ ਅਚੀਵਰਸ ਆਨਰਸ ਦਾ ਆਯੋਜਨ ਕੀਤਾ ਜਾਂਦਾ ਹੈ। ਜਿਥੇ ਬ੍ਰਿਟਿਸ਼ ਯੂਨੀਵਰਸਿਟੀਆਂ ਵਿਚ ਅਧਿਐਨ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਂਦੇ ਹਨ। ਇਸ ਦੌਰਾਨ ਡਾ. ਮਨਮੋਹਨ ਸਿੰਘ ਨੂੰ ਲਾਈਫਟਾਈਮ ਅਚੀਵਮੈਂਟ ਆਨਰ ਦਿੱਤੇ ਜਾਣ ਦਾ ਐਲਾਨ ਹੋਇਆ। ਇਹ ਐਵਾਰਡ ਡਾ. ਮਨਮੋਹਨ ਸਿੰਘ ਨੂੰ ਆਕਸਫਾਰਡ ਤੇ ਕੈਂਬ੍ਰਿਜ ਯੂਨੀਵਰਸਿਟੀਆਂ ਵਿਚ ਉਨ੍ਹਾਂ ਦੀਆਂ ਅਕਾਦਮਿਕ ਉਪਲਬਧੀਆਂ ਲਈ ਦਿੱਤਾ ਗਿਆ ਹੈ।

90 ਸਾਲ ਦੀ ਉਮਰ ਵਿਚ ਅਰਥਸ਼ਾਸਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ-ਯੂਕੇ ਸਬੰਧ ਅਸਲ ਵਿਚ ਸਾਡੀ ਵਿੱਦਿਅਕ ਭਾਈਵਾਲੀ ਵੱਲੋਂ ਵਿਸ਼ੇਸ਼ ਤੌਰ ‘ਤੇ ਪਰਿਭਾਸ਼ਿਤ ਕੀਤੇ ਗਏ ਹਨ। ਸਾਡੇ ਰਾਸ਼ਟਰ ਦੇ ਸੰਸਥਾਪਕ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾ: ਬੀ.ਆਰ. ਅੰਬੇਡਕਰ, ਸਰਦਾਰ ਪਟੇਲ ਅਤੇ ਹੋਰ ਬਹੁਤ ਸਾਰੇ ਯੂਕੇ ਵਿੱਚ ਪੜ੍ਹੇ ਅਤੇ ਮਹਾਨ ਨੇਤਾ ਬਣੇ। ਇਹ ਇੱਕ ਵਿਰਾਸਤ ਹੈ ਜੋ ਭਾਰਤ ਅਤੇ ਦੁਨੀਆ ਨੂੰ ਪ੍ਰੇਰਿਤ ਕਰਦੀ ਹੈ। ਸਾਲਾਂ ਤੋਂ ਅਣਗਿਣਤ ਭਾਰਤੀ ਵਿਦਿਆਰਥੀਆਂ ਨੂੰ ਯੂਕੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ।

ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇੰਡੀਆ-ਯੂਕੇ ਅਚੀਵਰਸ ਆਨਰਸ ਵਿਚ 75 ਹਾਈ ਅਚੀਵਰਸ ਤੇ ਕੁਝ ਮੁੱਖ ਆਊਟਸਟੈਂਡਿੰਗ ਅਚੀਵਰਸ ਸ਼ਾਮਲ ਹਨ, ਜੋ ਭਾਰਤ-ਯੂਕੇ ਡਾਇਸਪੋਰਾ ਲਿਵਿੰਗ ਬ੍ਰਿਜ ਨੂੰ ਮਜ਼ਬੂਤ ਕਰਦੇ ਹਨ। ਸਾਬਕਾ ਪੀਐੱਮ ਤੋਂ ਇਲਾਵਾ ਬ੍ਰਿਟਿਸ਼ ਭਾਰਤੀ ਲਾਰਡ ਕਰਨ ਬਿਲਿਮੋਰੀਆ ਨੇ 25 ਜਨਵਰੀ ਨੂੰ ਪੁਰਸਕਾਰ ਸਮਾਰੋਹ ਵਿਚ ਲਿਵਿੰਗ ਲੀਜੈਂਡ ਸਨਮਾਨ ਪ੍ਰਾਪਤ ਕੀਤਾ। NISAU UK ਨੇ ਕਿਹਾ ਕਿ ਸਾਰੇ ਅਵਾਰਡ ਜੇਤੂ ਜੀਵਤ ਪੁਲ ਹਨ, ਜਿਨ੍ਹਾਂ ਬਾਰੇ ਦੋਵਾਂ ਦੇਸ਼ਾਂ ਦੁਆਰਾ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਇੱਥੇ ਬ੍ਰਿਟੇਨ ਅਤੇ ਭਾਰਤ ਵਿੱਚ ਪ੍ਰੇਰਨਾ ਦਿੰਦੀਆਂ ਹਨ।

error: Content is protected !!