ਕਲਯੁੱਗੀ ਪਿਓ ਹੀ 13 ਸਾਲ ਦੀ ਧੀ ਨਾਲ ਮਿਟਾਉਂਦਾ ਰਿਹਾ ਹਵਸ, ਉਲਟੀ ਆਉਣ ‘ਤੇ ਚੈੱਕਅਪ ਕਰਵਾਇਆ ਤਾਂ ਨਿਕਲੀ ਗਰਭਵਤੀ

ਕਲਯੁੱਗੀ ਪਿਓ ਹੀ 13 ਸਾਲ ਦੀ ਧੀ ਨਾਲ ਮਿਟਾਉਂਦਾ ਰਿਹਾ ਹਵਸ, ਉਲਟੀ ਆਉਣ ‘ਤੇ ਚੈੱਕਅਪ ਕਰਵਾਇਆ ਤਾਂ ਨਿਕਲੀ ਗਰਭਵਤੀ

ਕਲਬੁਰਗੀ (ਵੀਓਪੀ ਬਿਊਰੋ) ਕਲਯੁੱਗ ਦੇ ਇਸ ਜ਼ਮਾਨੇ ਵਿੱਚ ਕਿਸੇ ‘ਤੇ ਯਕੀਨ ਕਰਨਾ ਬੇਵਕੂਫ਼ੀ ਹੈ। ਪਰ ਜਦ ਗੱਲ ਆਪਣੇ ਹੀ ਪਿਓ ‘ਤੇ ਆਉਂਦੀ ਹੈ ਤਾਂ ਲੱਗਦਾ ਹੈ ਕਿ ਪਿਓ ਤੋਂ ਜ਼ਿਆਦਾ ਸੁਰੱਖਿਆ ਤਾਂ ਕੋਈ ਨਹੀਂ ਕਰ ਸਕਦਾ ਪਰ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਲੋਕ ਇਸ ਪਵਿੱਤਰ ਰਿਸ਼ਤੇ ਨੂੰ ਵੀ ਬਦਨਾਮ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਉਂਦੇ ਹੀ ਹਰ ਕੋਈ ਹੈਰਾਨ ਰਹਿ ਗਿਆ ਜਦ ਇਕ ਸਕੇ ਪਿਓ ਨੇ ਆਪਣੀ ਧੀ ਨੂੰ ਹੀ ਗਰਭਵਤੀ ਕਰ ਦਿੱਤਾ।

ਜਾਣਕਾਰੀ ਮੁਤਾਬਕ ਕਰਨਾਟਕ ਦੇ ਕਲਬੁਰਗੀ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਆਪਣੀ 13 ਸਾਲਾ ਧੀ ਨਾਲ ਬਲਾਤਕਾਰ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਜੇਵਰਗੀ ਥਾਣਾ ਖੇਤਰ ਦੀ ਹੈ। ਪੁਲਿਸ ਮੁਤਾਬਕ ਪੀੜਤਾ ਲਗਾਤਾਰ ਉਲਟੀਆਂ ਆਉਣ ਕਾਰਨ ਮੈਡੀਕਲ ਕਰਵਾਉਣ ਗਈ ਸੀ।

ਜਾਂਚ ਦੌਰਾਨ ਪਤਾ ਲੱਗਾ ਕਿ ਉਹ ਗਰਭਵਤੀ ਸੀ ਅਤੇ ਜਦੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਲੜਕੀ ਨੇ ਦੱਸਿਆ ਕਿ ਉਸ ਦਾ ਪਿਤਾ ਉਸ ਨਾਲ ਬਲਾਤਕਾਰ ਕਰਦਾ ਸੀ। ਜੇਵਰਗੀ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!