ਜਦ ਜੱਜ ਸਾਹਿਬ ਨੇ ਕਿਹਾ- ਗਾਂ ਜਾਨਵਰ ਨਹੀਂ ਸਾਡੀ ਮਾਂ ਹੈ, ਮੂਤਰ ਸਾਡੇ ਲਈ ਵਰਦਾਨ, ਮਾਂ ਦੁਖੀ ਹੋਈ ਤਾਂ ਬਰਬਾਦ ਹੋ ਜਾਵੋਗੇ

ਜਦ ਜੱਜ ਸਾਹਿਬ ਨੇ ਕਿਹਾ- ਗਾਂ ਜਾਨਵਰ ਨਹੀਂ ਸਾਡੀ ਮਾਂ ਹੈ, ਮੂਤਰ ਸਾਡੇ ਲਈ ਵਰਦਾਨ, ਮਾਂ ਦੁਖੀ ਹੋਈ ਤਾਂ ਬਰਬਾਦ ਹੋ ਜਾਵੋਗੇ

 

ਗੁਜਰਾਤ (ਵੀਓਪੀ ਬਿਊਰੋ) ਗੁਜਰਾਤ ਵਿਚ ਪਿੱਛਲੇ ਦਿਨੀਂ ਇਕ ਮਾਮਲਾ ਕਾਫੀ ਸੁਰਖੀਆਂ ਵਿੱਚ ਆਇਆ ਸੀ ਜਦ ਗਊ ਤਸਕਰੀ ਦੇ ਇੱਕ ਮਾਮਲੇ ਵਿੱਚ ਤਾਪੀ ਜ਼ਿਲ੍ਹਾ ਅਦਾਲਤ ਦੇ ਜੱਜ ਐਸ.ਵੀ ਵਿਆਸ ਨੇ ਕਿਹਾ ਕਿ ਗਾਂ ਸਿਰਫ਼ ਇੱਕ ਜਾਨਵਰ ਨਹੀਂ, ਸਗੋਂ ਇੱਕ ਮਾਂ ਹੈ। ਜੇਕਰ ਗਊ ਹੱਤਿਆ ਬੰਦ ਹੋ ਜਾਵੇ ਤਾਂ ਧਰਤੀ ਦੀਆਂ ਸਾਰੀਆਂ ਸਮੱਸਿਆਵਾਂ (ਜਲਵਾਯੂ ਤਬਦੀਲੀ) ਖ਼ਤਮ ਹੋ ਜਾਣਗੀਆਂ। ਜੇਕਰ ਗਊ ਦੁਖੀ ਹੈ ਤਾਂ ਸਾਡੀ ਦੌਲਤ ਅਤੇ ਜਾਇਦਾਦ ਤਬਾਹ ਹੋ ਜਾਵੇਗੀ।

ਤਾਪੀ ਦੇ ਜ਼ਿਲ੍ਹਾ ਸੈਸ਼ਨ ਜੱਜ ਐਸਵੀ ਵਿਆਸ ਦੀ ਅਗਵਾਈ ਵਾਲੀ ਬੈਂਚ ਗਊ ਤਸਕਰੀ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਅਗਸਤ 2022 ਵਿੱਚ, ਮੁਹੰਮਦ ਅਮੀਨ ਆਰਿਫ ਅੰਜੁਮ ਨੂੰ 16 ਗਾਵਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਅਮੀਨ ਨੂੰ ਉਮਰ ਕੈਦ ਅਤੇ 5 ਲੱਖ ਜੁਰਮਾਨਾ ਲਗਾਇਆ ਹੈ।

ਉਨ੍ਹਾਂ ਕਿਹਾ ਕਿ ਗਊ ਸਾਡੇ ਲਈ ਬਹੁਤ ਲਾਭਦਾਇਕ ਹੈ, ਪਰਮਾਣੂ ਰੇਡੀਏਸ਼ਨ ਵੀ ਗਾਂ ਦੇ ਗੋਹੇ ਦੀ ਵਰਤੋਂ ਕਰਕੇ ਬਣੇ ਘਰਾਂ ਨੂੰ ਪ੍ਰਭਾਵਿਤ ਨਹੀਂ ਕਰਦੀ। ਗਊ ਮੂਤਰ ਕਈ ਲਾਇਲਾਜ ਬਿਮਾਰੀਆਂ ਨੂੰ ਠੀਕ ਕਰਦਾ ਹੈ। ਮਾਂ ਦਾ ਮੂਤਰ ਸਾਡੇ ਲਈ ਵਰਦਾਨ ਹੈ।

error: Content is protected !!