ਕੰਧ ਤੋੜ ਕੇ ਘਰ ‘ਚ ਜਾ ਵੜਿਆ ਟਰੱਕ, ਰੋਟੀ ਖਾਂਦੇ 3 ਪਰਿਵਾਰਕ ਮੈਂਬਰ ਜ਼ਖਮੀ, ਇਕ ਦੀ ਮੌਤ

ਕੰਧ ਤੋੜ ਕੇ ਘਰ ‘ਚ ਜਾ ਵੜਿਆ ਟਰੱਕ, ਰੋਟੀ ਖਾਂਦੇ 3 ਪਰਿਵਾਰਕ ਮੈਂਬਰ ਜ਼ਖਮੀ, ਇਕ ਦੀ ਮੌਤ

ਹੁਸ਼ਿਆਰਪੁਰ (ਵੀਓਪੀ ਬਿਊਰੋ) ਹੁਸ਼ਿਆਰਪੁਰ ਦੇ ਤਲਵਾੜਾ ਇਲਾਕੇ ਵਿੱਚ ਹਾਜੀਪੁਰ ਤੋਂ ਮਾਨਸਰ ਰੋਡ ’ਤੇ ਪੈਂਦੇ ਪਿੰਡ ਖੁੰਡਾ ਵਿੱਚ ਸਟੋਨ ਕਰੱਸ਼ਰ ਦੇ ਸਾਮਾਨ ਨਾਲ ਭਰਿਆ ਇੱਕ ਟਰੱਕ ਘਰ ਦੀ ਕੰਧ ਤੋੜ ਕੇ ਘਰ ਵਿੱਚ ਦਾਖ਼ਲ ਹੋ ਗਿਆ। ਇਸ ਹਾਦਸੇ ‘ਚ ਘਰ ਦੀ ਰਸੋਈ ‘ਚ ਬੈਠ ਕੇ ਖਾਣਾ ਖਾ ਰਹੇ 4 ਲੋਕਾਂ ‘ਚੋਂ 3 ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ।

ਪੁਲੀਸ ਅਨੁਸਾਰ ਵਿਜੇ ਕੁਮਾਰ ਵਾਸੀ ਪਿੰਡ ਖੁੰਡਾ ਨੇ ਦੱਸਿਆ ਕਿ ਉਸ ਦਾ ਘਰ ਖੁੰਡਾ ਨਹਿਰ ਵਾਲੀ ਸੜਕ ਦੇ ਕੰਢੇ ਸਥਿਤ ਹੈ। 1 ਫਰਵਰੀ ਦੀ ਰਾਤ ਕਰੀਬ 8 ਵਜੇ ਉਸ ਦੀ ਮਾਤਾ ਸਵਰਨ ਕੌਰ (70), ਭਰਾ ਵਰਿੰਦਰ ਕੁਮਾਰ (42), ਰਾਜ ਕੁਮਾਰੀ (32), ਪਤਨੀ ਵਰਿੰਦਰ ਕੁਮਾਰ ਅਤੇ ਭੈਣ ਪਰਮਜੀਤ ਕੌਰ ਪਤਨੀ ਰਾਜੀਵ ਕੁਮਾਰ ਵਾਸੀ ਪਿੰਡ ਰੱਕੜੀ ਥਾਣਾ ਤਲਵਾੜਾ ਖਾਣਾ ਖਾ ਰਹੇ ਸੀ ਤਾਂ ਇਹ ਹਾਦਸਾ ਵਾਪਰਿਆ।

ਹਾਦਸੇ ਵਿੱਚ ਰਸੋਈ ਵਿੱਚ ਬੈਠੇ ਚਾਰੇ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਗੁਆਂਢੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਹਾਜੀਪੁਰ ਹਸਪਤਾਲ ਪਹੁੰਚਾਇਆ ਗਿਆ। ਉਥੇ ਡਾਕਟਰਾਂ ਨੇ ਸਵਰਨ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਬਾਕੀ ਤਿੰਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੁਕੇਰੀਆਂ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਟਰੱਕ ਡਰਾਈਵਰ ਗੁਲਜ਼ਾਰ ਅਹਿਮਦ ਕੌਸੀ ਪਿੰਡ ਥਿਉਨ ਜ਼ਿਲ੍ਹਾ ਗੰਧਰਬਲ ਜੰਮੂ-ਕਸ਼ਮੀਰ ਖ਼ਿਲਾਫ਼ ਥਾਣਾ ਹਾਜੀਪੁਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

error: Content is protected !!