ਫਿਰ ਵਧੀਆਂ ਦੁੱਧ ਦੀਆਂ ਕੀਮਤਾਂ, 10 ਮਹੀਨਿਆਂ ‘ਚ 12 ਰੁਪਏ ਵੱਧ ਗਿਆ ਦੁੱਧ ਦਾ ਭਾਅ

ਫਿਰ ਵਧੀਆਂ ਦੁੱਧ ਦੀਆਂ ਕੀਮਤਾਂ, 10 ਮਹੀਨਿਆਂ ‘ਚ 12 ਰੁਪਏ ਵੱਧ ਗਿਆ ਦੁੱਧ ਦਾ ਭਾਅ

ਦਿੱਲੀ (ਵੀਓਪੀ ਬਿਊਰੋ) ਮਹਿੰਗਾਈ ਦੀ ਮਾਰ ਲਗਾਤਾਰ ਆਮ ਲੋਕਾਂ ਉੱਪਰ ਪੈ ਰਹੀ ਹੈ। ਖਾਣ-ਪੀਣ ਦੀ ਹਰ ਵਸਤੂ ਮਹਿੰਗੀ ਹੋ ਰਹੀ ਹੈ। ਆਮਦਨ ਦੇ ਸਰੋਤ ਘੱਟ ਹਨ ਤੇ ਹਰ ਜ਼ਰੂਰੀ ਵਸਤੂ ਕਾਫੀ ਮਹਿੰਗੀ ਹੋਣ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਫਿਰ ਇਕ ਵਾਰ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਅਮੂਲ ਨੇ ਦੁੱਧ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ।


ਗੁਜਰਾਤ ਡੇਅਰੀ ਕੋ-ਆਪਰੇਟਿਵ ਨੇ ਕਿਹਾ ਹੈ ਕਿ ਨਵੀਆਂ ਕੀਮਤਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਹੁਣ ਅਮੂਲ ਗੋਲਡ ਦੀ ਕੀਮਤ 66 ਰੁਪਏ ਪ੍ਰਤੀ ਲੀਟਰ, ਅਮੂਲ ਫਰੈਸ਼ ਦੀ ਕੀਮਤ 54 ਰੁਪਏ ਪ੍ਰਤੀ ਲੀਟਰ, ਅਮੂਲ ਗਾਂ ਦੇ ਦੁੱਧ ਦੀ ਕੀਮਤ 56 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਏ2 ਮੱਝ ਦੇ ਦੁੱਧ ਦੀ ਕੀਮਤ 70 ਰੁਪਏ ਪ੍ਰਤੀ ਲੀਟਰ ਹੈ। ਅਮੂਲ ਨੇ ਅਕਤੂਬਰ ‘ਚ ਵੀ ਦੁੱਧ ਦੀ ਕੀਮਤ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।

ਪਿਛਲੇ ਸਾਲ ਦੇ ਮੁਕਾਬਲੇ, ਪਸ਼ੂਆਂ ਦੀ ਖੁਰਾਕ ਦੀ ਕੀਮਤ ਵਿੱਚ ਲਗਭਗ 20% ਦਾ ਵਾਧਾ ਹੋਇਆ ਹੈ। ਖੇਤੀ ਲਾਗਤ ਵਧਣ ਕਾਰਨ ਸਾਡੀ ਮੈਂਬਰ ਯੂਨੀਅਨ ਨੇ ਕਿਸਾਨਾਂ ਤੋਂ ਖਰੀਦੇ ਦੁੱਧ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ 8-9% ਵਧਾ ਦਿੱਤੇ ਹਨ।

ਪਿਛਲੇ 10 ਮਹੀਨਿਆਂ ‘ਚ ਦੁੱਧ ਦੀ ਕੀਮਤ ‘ਚ 12 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਕਰੀਬ ਸੱਤ ਸਾਲਾਂ ਤੋਂ ਦੁੱਧ ਦੀ ਕੀਮਤ ਨਹੀਂ ਵਧੀ ਸੀ। ਅਪ੍ਰੈਲ 2013 ਤੋਂ ਮਈ 2014 ਦਰਮਿਆਨ ਦੁੱਧ ਦੀਆਂ ਕੀਮਤਾਂ ‘ਚ 8 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਗਰਮੀਆਂ ਵਿੱਚ ਦੁੱਧ ਦਾ ਉਤਪਾਦਨ ਘੱਟ ਹੋਣ ਕਾਰਨ ਦੁੱਧ ਕੰਪਨੀਆਂ ਨੂੰ ਪਸ਼ੂ ਪਾਲਕਾਂ ਨੂੰ ਵੱਧ ਕੀਮਤ ਅਦਾ ਕਰਨੀ ਪੈਂਦੀ ਹੈ। ਇਸੇ ਕਰਕੇ ਮਾਹਿਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।

error: Content is protected !!