ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬੀ ਭਾਸ਼ਾ ਦੇ ਹਿਤੇਸ਼ੀ ਹਨ ।ਪੰਜਾਬੀ ਕਲਾਕਾਰ ਹੋਣ ਦੇ ਨਾਲ ਪਿੰਡਾਂ ਚ ਰਹਿਣ ਸਹਿਨ ਕਾਰਣ ਉਨ੍ਹਾਂ ਦਾ ਆਮ ਪੰਜਾਬੀਆਂ ਵਾਂਗ ਇਸ ਬੋਲੀ ਨਾਲ ਖਾਸ ਲਗਾਅ ਹੈ ।ਪੰਜਾਬ ਦੇ ਸਾਰੇ ਨਿੱਜੀ ਅਤੇ ਸਰਕਾਰ ਅਦਾਰਿਆਂ ਇਮਾਰਤਾਂ ‘ਤੇ ਪੰਜਾਬੀ ਸਾਈਨ ਬੋਰਡ ਲਿਖਣ ਨੂੰ ਲੈ ਕੇ ਸੀ.ਐੱਮ ਦਫਤਰ ਵਲੋਂ ਇਕ ਹੁਕਮ ਜਾਰੀ ਕੀਤਾ ਗਿਆ ਹੈ । ਹੁਕਮ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਹੈ । ਪਰ ਸਰਕਾਰ ਇਹ ਹੁਕਮ ਆਪ ਹੀ ਪੰਜਾਬੀ ਚ ਲਿਖਣਾ ਭੁੱਲ ਗਈ ।ਸਰਕਾਰ ਨੇ ਅੰਗਰੇਜ਼ੀ ਭਾਸ਼ਾ ਚ ਪੰਜਾਬੀ ਭਾਸ਼ਾ ‘ਤੇ ਪ੍ਰਸਾਰ ‘ਤੇ ਜ਼ੋਰ ਦਿੱਤਾ ਹੈ ।


